ਖੇਡ ਪੱਤਰਕਾਰੀ ਵਿੱਚ ਭਵਿੱਖ ਬਣਾਉਣਾ ਚਾਹੁੰਦੇ ਹੋ ਤਾਂ ਹਮੇਸ਼ਾ ਲਈ ਯਾਦ ਰੱਖੋ ਇਹ ਗੱਲਾਂ

ਖੇਡ ਪੱਤਰਕਾਰੀ ਵਿੱਚ ਭਵਿੱਖ ਬਣਾਉਣਾ ਚਾਹੁੰਦੇ ਹੋ ਤਾਂ ਹਮੇਸ਼ਾ ਲਈ ਯਾਦ ਰੱਖੋ ਇਹ ਗੱਲਾਂ

ਖੇਡਾਂ ਸਾਡੇ ਜੀਵਨ ਦਾ ਅਨਿਖੜਵਾਂ ਅੰਗ ਹਨ ਅਤੇ ਆਦਿਕਾਲ ਤੋਂ ਹੀ ਅਵਾਮ ਦੇ ਮਨੋਰੰਜਨ ਦਾ ਸਾਧਨ ਰਹੀਆ ਹਨ। ਜਿੱਥੇ ਖੇਡਾਂ ਤੰਦਰੁਸਤੀ ਅਤੇ ਰਿਸ਼ਟ ਪੁਸ਼ਟ ਜੀਵਨ ਸ਼ੈਲੀ ਨੂੰ ਉਤਾਸ਼ਾਹਿਤ ਕਰਦੀਆ ਹਨ, ਉਥੇ ਇਹ ਮਨੁੱਖ ਵਿੱਚ ਜਿੱਤ-ਹਾਰ ਨੂੰ ਬਰਦਾਸ਼ਤ ਕਰਨ ਦਾ ਬਲ ਵੀ ਦਿੰਦੀਆਂ ਹਨ। ਸਾਡੇ ਦੇਸ਼ ਵਿੱਚ ਖੇਡਾਂ ਦਾ ਵਿਆਪਕ ਅਧਾਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਾਡਾ ਦੇਸ਼ ਖੇਡ ਰੱਬ ਵਜੋਂ ਉਭਰ ਰਿਹਾ ਹੈ। ਜੇਕਰ ਸਕੂਲ ਲੈਵਲ ਦੀਆਂ ਖੇਡਾਂ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਵਿੱਚ ਖਿਡਾਰੀਆਂ ਨੂੰ ਉਤਸਾਹਿਤ ਕਰਨ ਲਈ ਵੱਖ-ਵੱਖ ਖੇਡਾਂ ਨੂੰ ਜੋਨ ਲੈਵਲ, ਡਿਸਟਰਿਕਟ ਲੈਵਲ, ਸਟੇਟ ਲੈਵਲ ਅਤੇ ਨੈਸ਼ਨਲ ਲੈਵਲ ਤੱਕ ਆਯੋਜਨ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਵੱਖ-ਵੱਖ ਯੂਨੀਵਰਸਿਟੀ ਵਲੋਂ ਵੀ ਜੋਨਲ ਲੈਵਲ, ਯੂਨੀਵਰਸਿਟੀ ਅਤੇ ਇੰਟਰ ਸਿਟੀ ਲੈਵਲ ਤੇ ਖੇਡਾਂ ਕਰਵਾਈਆਂ ਜਾਂਦੀਆਂ ਹਨ।
ਦੇਸ਼ ਦੀਆਂ ਦੇਸ਼ੀ ਖੇਡਾਂ ਨੂੰ ਉਤਸਾਹਿਤ ਕਰਨ ਲਈ ਵੱਖ-ਵੱਖ ਖੇਡ ਕਲੱਬਾਂ ਵਲੋ ਪੇਂਡੂ ਖੇਡ ਮੇਲੇ ਕਰਵਾਏ ਜਾਂਦੇ ਹਨ। ਜਿਥੋਂ ਤੱਕ ਇੰਟਰਨੈਸ਼ਨਲ ਖੇਡਾਂ ਦਾ ਸਵਾਲ ਹੈ ਸਾਡੇ ਦੇਸ਼ ਵਿੱਚ ਏਸ਼ੀਅਨ ਖੇਡਾਂ, ਐਫਰੋ-ਏਸ਼ੀਅਨ ਖੇਡਾਂ, ਕਾਮਨਵੈਲਥ ਖੇਡਾਂ, ਕ੍ਰਿਕਟ ਵਰਲਡ ਕੱਪ, ਵਰਲਡ ਕੱਪ ਹਾਕੀ ਵਰਗੇ ਮੈਗਾ ਸਪੋਰਟਸ ਟੂਰਨਾਮੈਂਟ ਕਰਵਾਏ ਜਾ ਚੁੱਕੇ ਹਨ। ਅਜਿਹੇ ਹੀ ਕਈ ਟੂਰਨਾਮੈਂਟ ਦਾ ਆਯੋਜਨ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਦੀ ਸੰਭਾਵਨਾ ਹੈ। 2008 ਤੋਂ ਬਾਅਦ ਹਰ ਸਾਲ ਸਾਡੇ ਦੇਸ਼ ਵਿੱਚ ਆਈ.ਪੀ.ਐੱਲ, ਪ੍ਰੋ.ਹਾਕੀ ਲੀਗ, ਇੰਡੀਅਨ ਸੁਪਰ ਲੀਗ, ਇੰਡੀਅਨ ਬੈਡਮਿੰਟਨ ਲੀਗ, ਪ੍ਰੋ-ਕਬੱਡੀ, ਕਬੱਡੀ ਵਰਲਡ ਕੱਪ, ਖੇਲੋ ਇੰਡਿਆ ਵਰਗੇ ਮੈਗਾ ਖੇਡ ਟੂਰਨਾਮੈਂਟ ਦਾ ਆਯੋਜਨ ਬਾਖੂਬੀ ਕੀਤਾ ਜਾ ਰਿਹਾ ਹੈ। ਹਰ ਸਰੋਪਰਟ ਈਵੈਂਟ ਭਾਵੇਂ ਉਹ ਖੇਤਰੀ ਹੇਵੇ, ਰਾਸ਼ਟਰੀ ਜਾਂ ਅੰਤਰ ਰਾਸ਼ਟਰੀ ਨੂੰ ਅਵਾਮ ਜਾਂ ਦਰਸ਼ਕਾਂ ਤੱਕ ਪਹੁਚਾਉਣ ਲਈ ਸਪੋਰਟਸ ਰਿਪੋਟਰਜ, ਪ੍ਰਿੰਟਮੀਡੀਆ, ਇਲੈਕਟਰਾਨਿਕ ਮੀਡੀਆ ਅਤੇ ਮਾਸ ਮੀਡੀਆ ਰਾਹੀ ਇਨ੍ਹਾਂ ਮੈਗਾ ਈਵੈਂਟ ਨੂੰ ਸ਼ਿੱਦਤ ਨਾਲ ਪਹੁਚਾ ਕੇ ਆਪਣਾ ਫਰਜ਼ ਬਾਖੂਬੀ  ਨਿਭਾ ਰਹੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਪਰੋਟਸ ਰਿਪੋਟਰ ਕਿਵੇਂ ਬਣੀਏ ….
ਆਓ ਜਾਣੀਏ ਉਹ ਨੁਕਤੇ ਜਿਸ ਦੇ ਜਰੀਏ ਤੁਸੀਂ ਖੇਡ ਪੱਤਰਕਾਰ ਜਾਂ ਸਪੋਰਟਸ ਰਿਪੋਟਰ ਬਣ ਸਕਦੇ ਹੋ...
ਸਪੋਰਟਸ ਰਿਪੋਰਟਰ ਬਣਨ ਲਈ ਵਿਅਕਤੀਗਤ ਯੋਗਤਾਵਾਂ - ਸਪੋਰਟਸ ਰਿਪੋਰਟਰ ਦਾ ਕਿੱਤਾ ਬਾਕੀ ਕਿੱਤਿਆ ਵਿੱਚੋਂ ਅਹਿਮ ਸਥਾਨ ਰੱਖਦਾ ਹੈ, ਜਿਸ ਵਿੱਚ ਤੁਹਾਡੀ ਖੇਡਾਂ ਵਿੱਚ ਦਿਲਚਸਪੀ ਦੇ ਨਾਲ-ਨਾਲ ਲਿਖਣ, ਬੋਲਣ ਅਤੇ ਪੇਸ਼ਕਾਰੀ ਕਰਨ ਦੀ ਕਲਾ ਜਾਂ ਹੁਨਰ ਹੋਣਾ ਬਹੁਤ ਜ਼ਰੂਰੀ ਹੈ। ਦੂਜਾ ਸਪੋਰਟਸ ਪੱਤਰਕਾਰੀ ਇਕ ਅਜਿਹਾ ਕਿੱਤਾ ਹੈ, ਜਿਥੇ ਤੁਹਾਨੂੰ ਘੰਟਿਆਂ ਬੱਧੀ ਦੇਰ ਰਾਤ ਤੱਕ ਕੰਮ ਕਰਨਾ ਪੈ ਸਕਦਾ ਹੈ। ਇਸ ਲਈ ਤੁਹਾਡੇ ਵਿੱਚ ਇਸ ਪ੍ਰਤੀ ਜ਼ਜਬਾ ਹੋਣਾ ਲਾਜ਼ਮੀ ਹੈ।
ਸਪੋਰਟਸ ਪੱਤਰਕਾਰ ਬਣਨ ਲਈ ਤਾਲੀਮ - ਸਾਡੇ ਦੇਸ਼ ਵਿੱਚ ਸਪੋਰਟਸ ਪੱਤਰਕਾਰ ਬਣਨ ਲਈ ਗ੍ਰੈਜੁਏਸ਼ਨ ਲੈਵਲ ਤੱਕ ਸਪੋਰਟਸ ਨਾਲ ਸਬੰਧਤ ਕੋਈ ਵੀ ਡਿਗਰੀ ਜਾਂ ਡਿਪਲੋਮਾ ਕਿਸੇ ਵੀ ਯੂਨੀਵਰਸਿਟੀ ਕੋਲੋਂ ਕੀਤਾ ਹੋਵੇ ਜਾਂ ਪੱਤਰਕਾਰੀ ਦੇ ਖੇਤਰ ਵਿੱਚ ਹੇਠ ਲਿਖੀਆਂ ਡਿਗਰੀਆਂ ਹੋਣੀਆ ਚਾਹੀਦੀਆਂ ਹਨ।

sant sagar