ਰੋਡ ਸ਼ੋਅ ’ਚ 70 ਲੱਖ ਨਹੀਂ, ਕਰੀਬ ਦੋ ਲੱਖ ਲੋਕ ਮੌਜੂਦ ਰਹਿਣਗੇ

ਰੋਡ ਸ਼ੋਅ ’ਚ 70 ਲੱਖ ਨਹੀਂ, ਕਰੀਬ ਦੋ ਲੱਖ ਲੋਕ ਮੌਜੂਦ ਰਹਿਣਗੇ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 24 ਫਰਵਰੀ ਨੂੰ ਅਹਿਮਦਾਬਾਦ ਵਿੱਚ ਹਵਾਈ ਅੱਡੇ ਤੋਂ ਮੋਟੇਰਾ ਕ੍ਰਿਕਟ ਸਟੇਡੀਅਮ ਤਕ ਦੇ 22 ਕਿਲੋਮੀਟਰ ਦੇ ਰੂਟ ’ਤੇ ਕੱਢੇ ਜਾਣ ਵਾਲੇ ਰੋਡ ਸ਼ੋਅ ਮੌਕੇ ਸੜਕ ਦੇ ਦੋਵੇਂ ਪਾਸੇ ਦੋ ਲੱਖ ਤੋਂ ਵੀ ਘੱਟ ਲੋਕ ਮੌਜੂਦ ਰਹਿਣਗੇ। ਟਰੰਪ ਨੇ ਲੰਘੇ ਦਿਨ ਅਮਰੀਕਾ ਵਿੱਚ ਕਿਹਾ ਸੀ ਕਿ ਅਹਿਮਦਾਬਾਦ ਦੀ ਫੇਰੀ ਮੌਕੇ ਹਵਾਈ ਅੱਡੇ ਤੋਂ ਸਟੇਡੀਅਮ ਦਰਮਿਆਨ ਸੜਕਾਂ ’ਤੇ ਸੱਤ ਮਿਲੀਅਨ ਲੋਕ ਉਨ੍ਹਾਂ ਦੇ ਸਵਾਗਤ ਲਈ ਮੌਜੂਦ ਰਹਿਣਗੇ। ਅਹਿਮਦਾਬਾਦ ਦੇ ਮਿਉਂਸਿਪਲ ਕਮਿਸ਼ਨਰ ਵਿਜੈ ਨਹਿਰਾ ਨੇ ਕਿਹਾ, ‘ਸਾਡਾ ਮੰਨਣਾ ਹੈ ਕਿ ਰੋਡ ਸ਼ੋਅ ਦੌਰਾਨ ਅਮਰੀਕੀ ਸਦਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ ਆਇਆਂ ਨੂੰ ਕਹਿਣ ਲਈ ਇਕ ਤੋਂ ਦੋ ਲੱਖ ਦੇ ਕਰੀਬ ਲੋਕ ਮੌਜੂਦ ਰਹਿਣਗੇ।’
ਨਵੀਂ ਦਿੱਲੀ: ਸੀਪੀਆਈ ਦੇ ਜਨਰਲ ਸਕੱਤਰ ਡੀ.ਰਾਜਾ ਨੇ ਦੇਸ਼ ਦੀਆਂ ‘ਵਿਕਾਸਸ਼ੀਲ ਤਾਕਤਾਂ’ ਤੇ ਸਿਵਲ ਸੁਸਾਇਟੀ ਸਮੂਹਾਂ ਨੂੰ ਅਮਰੀਕੀ ਸਦਰ ਡੋਨਲਡ ਟਰੰਪ ਦੀ ਭਾਰਤ ਫੇਰੀ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ। 

ad