ਗੁਰਦੁਆਰਾ ਸੰਤ ਸਾਗਰ ’ਚ ਹਰ ਵੀਰਵਾਰ ਦੀ ਸ਼ਾਮ ਨੂੰ ਹੋਇਆ ਕਰੇਗਾ ਗੁਰਮਤਿ ਸਮਾਗਮ

ਗੁਰਦੁਆਰਾ ਸੰਤ ਸਾਗਰ ’ਚ ਹਰ ਵੀਰਵਾਰ ਦੀ ਸ਼ਾਮ ਨੂੰ ਹੋਇਆ ਕਰੇਗਾ ਗੁਰਮਤਿ ਸਮਾਗਮ

ਬੱਚਿਆਂ ਦੀ ਮੰਗ ’ਤੇ ਵਰਤਿਆ ਕਰੇਗਾ ਪੀਜ਼ੇ ਦਾ ਲੰਗਰ

ਸੈਕਰਾਮੈਂਟੋ (ਇੰਡੋ ਅਮੈਰਿਕਨ ਟਾਈਮਜ਼) - ਗੁਰਦੁਆਰਾ ਸੰਤ ਸਾਗਰ ਸੈਕਰਾਮੈਂਟੋ ’ਚ ਹਰ ਵੀਰਵਾਰ ਸ਼ਾਮ ਨੂੰ ਗੁਰਮਤਿ ਸਮਾਗਮ ਹੋਇਆ ਕਰੇਗਾ ਅਤੇ ਬੱਚਿਆਂ ਦੀ ਮੰਗ ’ਤੇ ਪੀਜ਼ੇ ਦਾ ਲੰਗਰ ਵਰਤਾਇਆ ਜਾਇਆ ਕਰੇਗਾ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ. ਨਰਿੰਦਰਪਾਲ ਸਿੰਘ ਹੁੰਦਲ ਪ੍ਰਬੰਧਕੀ ਸੇਵਾਦਾਰ ਨੇ ਦੱਸਿਆ ਕਿ ਇਸ ਦੌਰਾਨ ਸ਼ਾਮ ਦੇ 6 ਵਜੇ ਤੋਂ 6:15 ਤੱਕ ਰਹਿਰਾਸ ਸਾਹਿਬ ਦਾ ਪਾਠ ਹੋਵੇਗਾ। ਉਪਰੰਤ 6:15 ਵਜੇ ਤੋਂ 7:15 ਵਜੇ ਤੱਕ ਭਾਈ ਬਲਜਿੰਦਰ ਸਿੰਘ ਹਜ਼ੂਰੀ ਰਾਗੀ ਜਥਾ ਕੀਰਤਨ ਕਰੇਗਾ, 7:15 ਵਜੇ ਤੋਂ 7:30 ਵਜੇ ਤੱਕ ਭਾਈ ਨਰਿੰਦਰਪਾਲ ਸਿੰਘ ਹੁੰਦਲ ਸੰਗਤ ਨਾਲ ਵਿਚਾਰਾਂ ਸਾਂਝੀਆਂ ਕਰਨਗੇ। 7:30 ਵਜੇ ਤੋਂ 8:00 ਵਜੇ ਤੱਕ ਗਿਆਨੀ ਬਲਵਿੰਦਰ ਸਿੰਘ ਜੀ ਕਥਾ ਕਰਨਗੇ। ਇਹਨਾਂ ਸਮਾਗਮਾਂ ਸਬੰਧੀ ਕੋਈ ਵੀ ਸੇਵਾ ਲੈਣ ਲਈ ਪ੍ਰਬੰਧਕੀ ਸੇਵਾਦਾਰ ਸ੍ਰ. ਨਰਿੰਦਰਪਾਲ ਸਿੰਘ ਹੁੰਦਲ ਨਾਲ ਫੋਨ ਨੰਬਰ 916-432-0930 ’ਤੇ ਕਾਲ ਕੀਤੀ ਜਾ ਸਕਦੀ ਹੈ।


   

sant sagar