ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ 'ਤੇ ਗੁਰਦੁਆਰਾ ਸੰਤ ਸਾਗਰ ਸੈਕਰਾਮੈਂਟੋ ਵਲੋਂ ਲਗਾਈ ਜਾਵੇਗੀ ਅੱਜ ਠੰਡੇ ਮਿੱਠੇ ਜਲ ਦੀ ਛਬੀਲ

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ 'ਤੇ ਗੁਰਦੁਆਰਾ ਸੰਤ ਸਾਗਰ ਸੈਕਰਾਮੈਂਟੋ ਵਲੋਂ ਲਗਾਈ ਜਾਵੇਗੀ ਅੱਜ ਠੰਡੇ ਮਿੱਠੇ ਜਲ ਦੀ ਛਬੀਲ

ਸੈਕਰਾਮੈਂਟੋ 26 ਮਈ (ਇੰਡੋ ਅਮੈਰਿਕਨ ਟਾਈਮਜ਼)- ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ 'ਤੇ ਸਮੁੱਚੇ ਵਿਸ਼ਵ ਦੇ ਸਿੱਖਾਂ ਵਲੋਂ ਛਬੀਲਾਂ ਲਗਾਈਆਂ ਜਾਂਦੀਆਂ ਹਨ। ਬਾਬਾ ਸੱਜਣ ਸਿੰਘ ਜੀ ਦਿਆਂ ਪ੍ਰਬੰਧਾਂ ਹੇਠ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸੰਤ ਸਾਗਰ ਸੈਕਰਾਮੈਂਟੋ ਵਲੋਂ ਵੀ ਠੰਡੇ ਮਿੱਠੇ ਜਲ ਦੀ ਛਬੀਲ ਦਾ ਪ੍ਰਬੰਧ ਕੀਤਾ ਗਿਆ ਹੈ। ਗੁਰੂਘਰ ਦੇ ਸੇਵਾਦਾਰ ਸ. ਨਰਿੰਦਰਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਇਹ ਛਬੀਲ ਰੈਲੀਜ਼ ਬੁਲੇਵਾਰਡ ਵਿਖੇ ਫਰੀਵੇਅ 'ਤੇ ਸਥਿੱਤ ਸ਼ੈਵਰਨ ਗੈਸ ਸਟੇਸ਼ਨ ਦੀ ਨੁੱਕਰ 'ਤੇ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਗੁਰੂਘਰ ਦਾ ਪ੍ਰੇਮੀ ਇਸ ਛਬੀਲ ਵਿਚ ਪਾਣੀ, ਸੋਢਾ, ਦੁੱਧ, ਸ਼ਰਬਤ, ਬਰਫ਼ ਆਦਿ ਕਿਸੇ ਵੀ ਤਰ੍ਹਾਂ ਦੀ ਸੇਵਾ ਪਾ ਸਕਦਾ ਹੈ ਅਤੇ ਜਾਂ ਕੋਈ ਵਰਤਾਉਣ ਦੀ ਸੇਵਾ ਵੀ ਕਰ ਸਕਦਾ ਹੈ। ਸ. ਹੁੰਦਲ ਨੇ ਕਿਹਾ ਕਿ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਜ਼ੁਲਮ ਦੀ ਦੁਨੀਆਂ ਦੇ ਅੱਗੇ ਸਬਰ ਦੀ ਇਕ ਕੰਧ ਖੜ੍ਹੀ ਕਰਕੇ ਦਿਖਾਈ ਸੀ। ਇਹੋ ਜਿਹੀਆਂ ਘਟਨਾਵਾਂ ਆਮ ਨਹੀਂ ਹੁੰਦੀਆਂ ਅਤੇ ਆਪਣੀ ਅਗਲੀ ਪੀੜ੍ਹੀ ਨੂੰ ਆਪਣੇ ਅਮੀਰ ਇਤਿਹਾਸ ਤੋਂ ਜਾਣੂੰ ਕਰਵਾਉਣ ਲਈ ਇਹੋ ਗਤੀਵਿਧੀਆਂ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਬੱਚੇ ਸਾਨੂੰ ਸਵਾਲ ਕਰਨ ਕਿ ਤੁਸੀਂ ਅਜਿਹਾ ਕਿਉਂ ਕਰਦੇ ਹੋ ਅਤੇ ਅਸੀਂ ਉਨ੍ਹਾਂ ਨੂੰ ਇਤਿਹਾਸ ਦੱਸੀਏ ਅਤੇ ਉਹ ਜਾਣੂੰ ਹੋ ਕੇ ਮਾਣ ਕਰਕੇ ਸਾਰੀ ਉਮਰ ਸਿੱਖੀ ਨਾਲ ਜੁੜੇ ਰਹਿਣ। ਉਨ੍ਹਾਂ ਦੱਸਿਆ ਕਿ ਛਬੀਲ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਗੁਰਦੁਆਰਾ ਸਾਹਿਬ ਦੇ ਫੋਨ ਨੰਬਰ 279-222-1000 ਜਾਂ 916-432-0930 'ਤੇ ਕਾਲ ਕੀਤੀ ਜਾ ਸਕਦੀ ਹੈ।

ad