ਕੋਰੋਨਾ : ਮਦਦ ਲਈ ਸੋਨਾਕਸ਼ੀ ਸਿਨ੍ਹਾ ਨੇ ਵਧਾਇਆ ਹੱਥ, ਡੋਨੇਟ ਕੀਤੀਆਂ ਪੀ. ਪੀ. ਈ. ਕਿੱਟਾਂ

ਕੋਰੋਨਾ : ਮਦਦ ਲਈ ਸੋਨਾਕਸ਼ੀ ਸਿਨ੍ਹਾ ਨੇ ਵਧਾਇਆ ਹੱਥ, ਡੋਨੇਟ ਕੀਤੀਆਂ ਪੀ. ਪੀ. ਈ. ਕਿੱਟਾਂ

ਮੁੰਬਈ (ਬਿਊਰੋ) — ਬਾਲੀਵੁੱਡ ਸਿਤਾਰੇ ਲਗਾਤਾਰ ਕੋਰੋਨਾ ਵਾਇਰਸ ਦੌਰਾਨ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਹਾਲ ਹੀ 'ਚ ਅਕਸ਼ੈ ਕੁਮਾਰ ਤੇ ਸੋਨਾਕਸ਼ੀ ਸਿਨ੍ਹਾ ਨੇ ਫਰੰਟਲਾਈਨ ਵਾਰੀਅਰਜ਼ ਨੂੰ ਕੋਰੋਨਾ ਵਾਇਰਸ ਤੋਂ ਸੁਰੱਖਿਆ ਪ੍ਰਦਾਨ ਕਰਨ ਵਾਲੇ ਉਪਕਰਣ ਪ੍ਰਦਾਨ ਕੀਤੇ ਹਨ। ਸੋਨਾਕਸ਼ੀ ਸਿਨ੍ਹਾ ਨੇ ਪੀ. ਪੀ. ਈ. ਕਿੱਟਾਂ ਦਿੱਤੀਆਂ ਹਨ ਅਤੇ ਅਕਸ਼ੈ ਨੇ ਹਾਰਟਬੀਟ, ਬੀ. ਪੀ. ਅਤੇ ਕਦਮਾਂ ਨੂੰ ਨਾਪਣ ਵਾਲੇ ਰਿਸਟ ਬੈਂਡ ਡੋਨੇਟ ਕੀਤੇ ਹਨ।
ਪੁਣੇ ਦੇ ਡਾਕਟਰਾਂ ਲਈ ਪੀ. ਪੀ. ਈ. ਕਿੱਟ
ਸੋਨਾਕਸ਼ੀ ਸਿਨ੍ਹਾ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਟੌਪ ਗ੍ਰੇਡ ਪੀ. ਪੀ. ਈ. ਕਿੱਟਾਂ ਦਾ ਵੱਡਾ ਕੰਸਾਈਨਮੈਂਟ ਸਰਦਾਰ ਪਟੈਲ ਹਸਪਤਾਲ ਪੁਣੇ ਲਈ ਰਵਾਨਾ ਕਰਵਾਇਆ ਹੈ। ਸਾਡੀ ਕੋਸ਼ਿਸ਼ ਹੈ ਕਿ ਫਰੰਟਲਾਈਨ 'ਤੇ ਕੰਮ ਕਰਨ ਵਾਲੇ ਯੋਧਿਆਂ ਨੂੰ ਸੁਰੱਖਿਅਤ ਰੱਖ ਸਕੀਏ।
ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਨੇ ਮੁੰਬਈ ਪੁਲਸ ਨੂੰ 1000 ਰਿਸਟ ਬੈਂਡ ਡੋਨੇਟ ਕੀਤੇ ਹਨ ਤਾਂ ਕਿ ਫੀਲਡ ਵਾਰੀਅਰਜ਼ ਨੂੰ ਕੋਵਿਡ 19 ਦੇ ਲੱਛਣਾਂ ਦੀ ਪਛਾਣ ਕਰਾਉਣ 'ਚ ਮਦਦ ਮਿਲ ਸਕੇ। ਅਕਸ਼ੈ ਰਿਸਟ ਬੈਂਡ ਬਣਾਉਣ ਵਾਲੀ ਕੰਪਨੀ ਦੇ ਬ੍ਰਾਂਡ ਅੰਬੈਸਡਰ ਵੀ ਹਨ।

sant sagar