ਕੈਲੀਫੋਰਨੀਆ 'ਚ ਤੂਫ਼ਾਨ, ਬਾਰਿਸ਼ ਤੇ ਭਾਰੀ ਬਰਫ਼ਬਾਰੀ
ਸੈਕਰਾਮੈਂਟੋ, - ਕੈਲੀਫੋਰਨੀਆ ਵਿਚ ਆਏ ਤੂਫ਼ਾਨ ਤੋਂ ਬਾਅਦ ਪਈ ਮੋਹਲੇਧਾਰ ਬਾਰਿਸ਼ , ਭਾਰੀ ਬਰਫ਼ਬਾਰੀ ਤੇ ਤੇਜ਼ ਹਵਾਵਾਂ ਨੇ ਨੀਵੇਂ ਇਲਾਕਿਆਂ ਵਿਚੋਂ ਲੋਕਾਂ ਨੂੰ ਨਿਕਲਣ ਲਈ ਮਜ਼ਬੂਰ ਕਰ ਦਿੱਤਾ | ਇਸ ਦਰਮਿਆਨ ਰਾਸ਼ਟਰਪਤੀ ਜੋ ਬਾਈਡਨ ਨੇ ਹਾਲਾਤ ਦੇ ਮੱਦੇਨਜ਼ਰ ਰਾਜ ਲਈ ਸੰਘੀ ਹੰਗਾਮੀ ਸਥਿਤੀ ਨੂੰ ਪ੍ਰਵਾਨਗੀ ਦਿੱਤੀ ਜਿਸ ਤਹਿਤ ਸੰਘੀ ਐਮਰਜੈਂਸੀ ਮੈਨਜਮੈਂਟ ਏਜੰਸੀ ਵਲੋਂ ਸਹਾਇਤਾ ਦਾ ਰਾਹ ਖੁੱਲ ਗਿਆ ਹੈ | ਕਈ ਥਾਵਾਂ 'ਤੇ ਦਰੱਖਤ ਡਿੱਗਣ ਤੇ ਢਿੱਗਾਂ ਡਿੱਗਣ ਕਾਰਨ ਰਸਤੇ ਬੰਦ ਹੋ ਗਏ ਹਨ | ਭਾਰੀ ਬਾਰਿਸ਼ ਕਾਰਨ ਓਕਲੈਂਡ ਵਿਚ ਇਕ ਵੇਅਰ ਹਾਊਸ ਦੀ ਛੱਤ ਡਿੱਗ ਜਾਣ ਦੇ ਸਿੱਟੇ ਵਜੋਂ ਉਸ ਹੇਠਾਂ ਆ ਕੇ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ | ਸਾਂਟਾ ਕਰੂਜ਼ ਕਾਊਾਟੀ ਵਿਚ ਵਾਟਸਨਵਿਲੇ ਵਿਚ ਪ੍ਰਸ਼ਾਸਨ ਨੇ ਦਰਿਆਵਾਂ ਤੇ ਨਦੀਆਂ ਵਿਚ ਵਧੇ ਪਾਣੀ ਦੇ ਪੱਧਰ ਕਾਰਨ ਹੇਠਲੇ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦਾ ਆਦੇਸ਼ ਦਿੱਤਾ ਹੈ | ਨੈਸ਼ਨਲ ਵੈਦਰ ਸਰਵਿਸ ਵਲੋਂ ਬਰਫ਼ੀਲੇ ਤੂਫਾਨ ਦੀ ਚਿਤਾਵਨੀ ਦੇਣ ਤੋਂ ਬਾਅਦ ਉੱਤਰੀ ਕੈਲੀਫੋਰਨੀਆ ਵਿਚ ਦੁਪਹਿਰ ਵੇਲੇ ਬੀਤੇ ਵੀਰਵਾਰ ਸ਼ੁਰੂ ਹੋਇਆ ਤੂਫ਼ਾਨ ਐਤਵਾਰ ਸਵੇਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ | ਪੂਰਬੀ ਸੀਏਰਾ ਵਿਚ ਹੇਠਲੇ ਪੱਧਰ ਉਪਰ ਬਰਫ਼ਬਾਰੀ ਹੋਣ ਉਪਰੰਤ ਭਾਰੀ ਬਾਰਿਸ਼ ਦੀ ਚਿਤਵਾਨੀ ਜਾਰੀ ਕੀਤੀ ਗਈ ਹੈ |

.jpg)
.jpg)


.jpg)
.jpg)
.jpg)
.jpg)


.jpg)

.jpg)



.jpg)
.jpg)