ਕੈਲੀਫੋਰਨੀਆ ਦੀ ਖਾੜੀ ’ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਰਿਕਟਰ ਪੈਮਾਨੇ ’ਤੇ 6.1 ਮਾਪੀ ਗਈ ਤੀਬਰਤਾ

ਕੈਲੀਫੋਰਨੀਆ ਦੀ ਖਾੜੀ ’ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਰਿਕਟਰ ਪੈਮਾਨੇ ’ਤੇ 6.1 ਮਾਪੀ ਗਈ ਤੀਬਰਤਾ

ਕੈਲੀਫੋਰਨੀਆ- ਮੈਕਸੀਕੋ ਦੇ ਤੱਟ ’ਤੇ ਕੈਲੀਫੋਰਨੀਆ ਦੀ ਖਾੜੀ ’ਚ ਸ਼ੁੱਕਰਵਾਰ ਨੂੰ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਸਥਾਨਕ ਸਮੇਂ ਅਨੁਸਾਰ ਸਵੇਰੇ 10:02 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 6.1 ਮਾਪੀ ਗਈ। ਭੂਚਾਲ ਦਾ ਕੇਂਦਰ ਮੈਕਸੀਕੋ ਦੇ ਸ਼ਹਿਰ ਬਾਹੀਆ ਡੀ ਕਿਨੋ ਤੋਂ 80.3 ਕਿਲੋਮੀਟਰ ਦੂਰ ਅਤੇ ਜ਼ਮੀਨ ਦੀ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ ’ਚ ਸੀ। ਭੂਚਾਲ ’ਚ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ad