ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਫਰੀਲੈਂਡ ਵੱਲੋਂ ਅਸਤੀਫ਼ਾ

ਵੈਨਕੂਵਰ,(ਇੰਡੋ ਕਨੇਡੀਅਨ ਟਾਇਮਜ਼)- ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕਰਿਸਟੀਆ ਫਰੀਲੈਂਡ ਨੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਦਰਅਸਲ, ਮੁਲਕ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਫਰੀਲੈਂਡ ਵਿਚਾਲੇ ਕਈ ਦਿਨਾਂ ਤੋਂ ਕਸ਼ੀਦਗੀ ਚੱਲ ਰਹੀ ਸੀ। ਅਸਤੀਫ਼ੇ ਤੋਂ ਬਾਅਦ ਕਰਿਸਟੀਆ ਫਰੀਲੈਂਡ ਨੇ ਕਿਹਾ ਕਿ ਉਹ ਅਗਲੀ ਚੋਣ ਵੀ ਆਪਣੇ ਪੁਰਾਣੇ ਹਲਕੇ ਤੋਂ ਹੀ ਲੜੇਗੀ। ਇਸ ਤੋਂ ਪਹਿਲਾਂ ਇੱਕ ਹੋਰ ਮੰਤਰੀ ਸਿਆਨ ਫਰੇਜਰ ਨੇ ਵੀ ਆਪਣਾ ਅਸਤੀਫ਼ਾ ਪ੍ਰਧਾਨ ਮੰਤਰੀ ਨੂੰ ਭੇਜ ਦਿੱਤਾ ਸੀ। ਤਿੰਨ ਸਾਲ ਪਹਿਲਾਂ ਆਵਾਸ ਮੰਤਰੀ ਹੁੰਦਿਆਂ ਸਿਆਨ ਫਰੇਜਰ ਕੁਝ ਵਿਵਾਦਾਂ ਵਿੱਚ ਵੀ ਘਿਰੇ ਸਨ। ਦੋ ਮੰਤਰੀਆਂ ਵੱਲੋਂ ਦਿੱਤੇ ਅਸਤੀਫ਼ੇ ਟਰੂਡੋ ਵਜ਼ਾਰਤ ਲਈ ਖ਼ਤਰੇ ਦੀ ਘੰਟੀ ਮੰਨੇ ਜਾ ਰਹੇ ਹਨ।