ਅਮਰੀਕੀ ਸੰਸਦ ਮੈਂਬਰ ਨੇ ਪਾਕਿ ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਤੇ ਜ਼ਾਹਰ ਕੀਤੀ ਚਿੰਤਾ

ਅਮਰੀਕੀ ਸੰਸਦ ਮੈਂਬਰ ਨੇ ਪਾਕਿ ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਤੇ ਜ਼ਾਹਰ ਕੀਤੀ ਚਿੰਤਾ

ਵਾਸ਼ਿੰਗਟਨ-ਅਮਰੀਕਾ ਦੇ ਇਕ ਪ੍ਰਭਾਵਸ਼ਾਲੀ ਸੰਸਦ ਮੈਂਬਰ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਸਿੰਧ ਸੂਬੇ 'ਚ ਮਨੁੱਖੀ ਅਧਿਕਾਰਾਂ ਦੇ ਹਾਲਾਤ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਸਿੰਧੀ ਫਾਉਂਡੇਸ਼ਨ ਦੀ 'ਲਾਗ ਵਾਕ ਫਾਰ ਫ੍ਰੀਡਮ, ਨੇਚਰ ਐਂਡ ਲਵ' ਨੂੰ ਸਮਰਥਨ ਜਤਾਇਆ। ਸੰਸਦ ਦੀ ਆਮਰਡ ਸਰਸਿਵਿਜ਼ ਕਮੇਟੀ ਦੇ ਚੇਅਰਮੈਨ ਕਾਂਗਰਸ ਸੰਸਦ ਮੈਂਬਰ ਐਡਮ ਸ਼ਿਫ ਨੇ ਕਿਹਾ ਕਿ ਉਹ ਸਿੰਧ ਸੂਬੇ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਘਟਨਾਵਾਂ ਨੂੰ ਦੇਖ ਕੇ ਬਹੁਤ ਚਿੰਤਿਤ ਹਨ।
ਉਨ੍ਹਾਂ ਨੇ ਇਨ੍ਹਾਂ ਘਟਨਾਵਾਂ 'ਚ ਲੋਕਾਂ ਦੇ ਲਾਪਤਾ ਹੋਣਾ, ਤਸੀਹੇ ਦੇਣ, ਜ਼ਬਰਦਸਤੀ ਧਰਮ ਪਰਿਵਤਨ ਅਤੇ ਹੱਤਿਆ ਦੇ ਮਾਮਲਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸਿੰਧੀ ਫਾਉਂਡੇਸ਼ਨ ਵੱਲੋ ਜਾਰੀ ਬਿਆਨ 'ਚ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਸ ਨਾਲ ਇਨ੍ਹਾਂ ਅਪਰਾਧੀਆਂ ਦੇ ਬਾਰੇ 'ਚ ਜਾਗਰੂਕਤਾ ਲਿਆਈ ਜਾ ਸਕਦੀ ਹੈ ਅਤੇ ਸਿੰਧ 'ਚ ਸ਼ਾਂਤੀ ਅਤੇ ਨਿਆਂ ਲਿਆਂਦਾ ਜਾ ਸਕਦਾ ਹੈ।
ਮੈਂ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਸੰਬੰਧੀ ਨਿਆਂ 'ਤੇ ਕਾਰਵਾਈ ਦੀ ਮੰਗ ਲਈ ਤੁਹਾਡੀਆਂ ਕੋਸ਼ਿਸ਼ਾਂ 'ਚ ਵੀ ਤੁਹਾਡੇ ਨਾਲ ਹਾਂ। ਮੈਂ ਇਸ ਦੇ ਲਈ ਤੁਹਾਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਲਾਗ ਵਾਕ ਫਾਰ ਫ੍ਰੀਡਮ, ਨੇਚਰ ਐਂਡ ਲਵ 350 ਮੀਲ ਦੀ ਪੈਦਲ ਯਾਤਰਾ ਹੈ ਜੋ ਸੱਤ ਅਪ੍ਰੈਲ ਨੂੰ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਮੁੱਖ ਦਫਤਰ ਤੋਂ ਸ਼ੁਰੂ ਹੋਵੇਗੀ ਅਤੇ 29 ਅਪ੍ਰੈਲ ਨੂੰ ਵਾਸ਼ਿੰਗਟਨ ਡੀ.ਸੀ. 'ਚ ਖਤਮ ਹੋਵੇਗੀ।

ad