ਜੈਸ਼ੰਕਰ ਵੱਲੋਂ ਭਾਰਤੀ ਮੂਲ ਦੀ ਮੰਤਰੀ ਨਾਲ ਮੁਲਾਕਾਤ

ਜੈਸ਼ੰਕਰ ਵੱਲੋਂ ਭਾਰਤੀ ਮੂਲ ਦੀ ਮੰਤਰੀ ਨਾਲ ਮੁਲਾਕਾਤ

ਆਕਲੈਂਡ- ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਨਿਊਜ਼ੀਲੈਂਡ ਦੌਰੇ ਦੌਰਾਨ ਅੱਜ ਉੱਥੋਂ ਦੀ ਭਾਰਤੀ ਮੂਲ ਦੀ ਪਹਿਲੀ ਮੰਤਰੀ ਪ੍ਰਿਯੰਕਾ ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰੀ ਵਜੋਂ ਜੈਸ਼ੰਕਰ ਦਾ ਇਹ ਪਹਿਲਾ ਨਿਊਜ਼ੀਲੈਂਡ ਦੌਰਾ ਹੈ। ਪ੍ਰਿਯੰਕਾ ਭਾਈਚਾਰਿਆਂ ਨਾਲ ਜੁੜੇ ਮਾਮਲਿਆਂ ਬਾਰੇ ਮੰਤਰੀ ਹੈ। ਭਾਰਤ ਦੀ ਜੰਮਪਲ ਪ੍ਰਿਯੰਕਾ ਨਿਊਜ਼ੀਲੈਂਡ ਵਿਚ ਮੰਤਰੀ ਬਣਨ ਵਾਲੀ ਭਾਰਤੀ ਮੂਲ ਦੀ ਪਹਿਲੀ ਸ਼ਖ਼ਸੀਅਤ ਹੈ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਨਵੰਬਰ 2020 ਵਿਚ ਕੈਬਨਿਟ ਵਿਚ ਸ਼ਾਮਲ ਕੀਤਾ ਸੀ। ਆਪਣੇ ਦੌਰੇ ਦੌਰਾਨ ਜੈਸ਼ੰਕਰ ਕਈ ਸੰਸਦ ਮੈਂਬਰਾਂ, ਕਾਰੋਬਾਰੀ ਖੇਤਰ ਦੀਆਂ ਹਸਤੀਆਂ ਤੇ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕਰਨਗੇ। ਉਹ ਭਾਰਤੀ ਵਿਦਿਆਰਥੀਆਂ ਨੂੰ ਵੀ ਮਿਲਣਗੇ। ਜੈਸ਼ੰਕਰ ਆਕਲੈਂਡ ਵਿਚ ਭਲਕੇ ਪ੍ਰਧਾਨ ਮੰਤਰੀ ਜੈਸਿੰਡਾ ਨਾਲ ਇਕ ਸਮਾਗਮ ਵਿਚ ਹਿੱਸਾ ਲੈਣਗੇ। ਇਸ ਮੌਕੇ    ਭਾਰਤੀ ਭਾਈਚਾਰੇ ਦੇ ਮੈਂਬਰਾਂ ਦਾ ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਯੋਗਦਾਨ ਲਈ ਸਨਮਾਨ ਕੀਤਾ ਜਾਵੇਗਾ। ਨਿਊਜ਼ੀਲੈਂਡ ਦੌਰੇ ਮਗਰੋਂ ਜੈਸ਼ੰਕਰ ਕੈਨਬਰਾ ਤੇ  ਸਿਡਨੀ ਜਾਣਗੇ। 

sant sagar