ਸੁਨੀਤਾ ਸਣੇ ਦੋ ਪੁਲਾੜ ਯਾਤਰੀਆਂ ਦੀ ਵਾਪਸੀ ਬਾਰੇ ਨਾਸਾ ਭਲਕੇ ਕਰੇਗਾ ਫ਼ੈਸਲਾ

ਕੇਪ ਕੇਨਵਰਲ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕੀ ਪੁਲਾੜ ਏਜੰਸੀ ਨਾਸਾ ਇਸ ਹਫਤੇ ਦੇ ਅੰਤ ’ਚ ਫ਼ੈਸਲਾ ਕਰੇਗੀ ਕਿ ਕੀ ਬੋਇੰਗ ਦਾ ਨਵਾਂ ਕੈਪਸੂਲ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ਤੋਂ ਸੁਨੀਤਾ ਵਿਲੀਅਮਜ਼ ਸਣੇ ਦੋ ਪੁਲਾੜ ਯਾਤਰੀਆਂ ਦੀ ਵਾਪਸੀ ਲਈ ਸੁਰੱਖਿਅਤ ਹੈ ਜਾਂ ਨਹੀਂ। ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਅਤੇ ਹੋਰ ਉੱਚ ਅਧਿਕਾਰੀ ਸ਼ਨਿਚਰਵਾਰ ਨੂੰ ਇਸ ਸਬੰਧੀ ਮੀਟਿੰਗ ਕਰਨਗੇ। ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੇ 5 ਜੂਨ ਨੂੰ ਬੋਇੰਗ ਦੇ ਸਟਾਰਲਾਈਨਰ ਜ਼ਰੀਏ ਪੁਲਾੜ ਵਿੱਚ ਉਡਾਣ ਭਰੀ ਸੀ। ਇਸ ਪਰੀਖਣ ਉਡਾਣ ਦੌਰਾਨ ਥ੍ਰਸਟਰ ਖ਼ਰਾਬ ਹੋਣ ਅਤੇ ਹੀਲਿਅਮ ਗੈਸ ਲੀਕ ਹੋਣ ਕਾਰਨ ਨਾਸਾ ਨੇ ਕੈਪਸੂਲ ਨੂੰ ਸਟੇਸ਼ਨ ’ਤੇ ਹੀ ਖੜ੍ਹਾ ਰੱਖਿਆ ਜਦਕਿ ਇੰਜਨੀਅਰ ਇਸ ਗੱਲ ’ਤੇ ਵਿਚਾਰ ਕਰ ਹਨ ਕਿ ਅੱਗੇ ਕੀ ਕੀਤਾ ਜਾਣਾ ਚਾਹੀਦਾ ਹੈ।