ਤਨਜ਼ਾਨੀਆ ਚ ਵੱਡਾ ਹਾਦਸਾ : ਝੀਲ ਚ ਡਿੱਗਿਆ ਯਾਤਰੀਆਂ ਨਾਲ ਭਰਿਆ ਜਹਾਜ਼, 19 ਲੋਕਾਂ ਦੀ ਮੌਤ

ਤਨਜ਼ਾਨੀਆ ਚ ਵੱਡਾ ਹਾਦਸਾ : ਝੀਲ ਚ ਡਿੱਗਿਆ ਯਾਤਰੀਆਂ ਨਾਲ ਭਰਿਆ ਜਹਾਜ਼, 19 ਲੋਕਾਂ ਦੀ ਮੌਤ

ਬੁਕੋਬਾ- ਤਨਜ਼ਾਨੀਆ ਦੇ ਸ਼ਹਿਰ ਬੁਕੋਬਾ 'ਚ ਇਕ ਜਹਾਜ਼ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਦੌਰਾਨ 19 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਪ੍ਰਧਾਨ ਮੰਤਰੀ ਕਾਸਿਮ ਮਜਾਲਿਵਾ ਦੇ ਹਵਾਲਾ ਤੋਂ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟ ਦੇ ਮੁਤਾਬਕ ਪ੍ਰੀਸੀਜਨ ਏਅਰ ਕੰਪਨੀ ਦਾ ਜਹਾਜ਼ ਬੁਕੋਬਾ ਹਵਾਈ ਅੱਡੇ 'ਤੇ ਉਤਰਨ ਦੀ ਕੋਸ਼ਿਸ਼ ਕਰਦੇ ਸਮੇਂ ਵਿਕਟੋਰੀਆ ਝੀਲ 'ਚ ਡਿੱਗ ਗਿਆ।
ਜਹਾਜ਼ 'ਚ 39 ਯਾਤਰੀ ਅਤੇ ਚਾਲਕ ਦਲ ਅਤੇ 4 ਮੈਂਬਰਾਂ ਸਮੇਤ 43 ਲੋਕ ਸਵਾਰ ਸਨ। ਇਨ੍ਹਾਂ 'ਚੋਂ 26 ਲੋਕਾਂ ਨੂੰ ਬਚਾ ਲਿਆ ਗਿਆ ਹੈ। ਸਿਟੀਜਨ ਅਖ਼ਬਾਰ ਦੇ ਮੁਤਾਬਕ 18 ਮ੍ਰਿਤਕਾਂ 'ਚ ਚਾਲਕ ਦਲ ਦੇ ਮੈਂਬਰ ਅਤੇ ਯਾਤਰੀ ਸ਼ਾਮਲ ਹਨ।
ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਖ਼ਰਾਬ ਮੌਸਮ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ। ਪ੍ਰੀਸੀਜਨ ਏਅਰ ਦਾ ਇਹ ਜਹਾਜ਼ ਦਾਰ ਐੱਸ ਸਲਾਮ ਤੋਂ ਬੁਕੋਬਾ ਵਾਇਆ ਮਿਵਾਂਜਾ ਹੋ ਕਾ ਜੇ ਰਿਹਾ ਸੀ।
ਸੋਸ਼ਲ ਮੀਡੀਆ 'ਤੇ ਵੀਡੀਓ ਫੁਟੇਜ ਅਤੇ ਤਸਵੀਰਾਂ 'ਚ ਜਹਾਜ਼ ਲਗਭਗ ਪੂਰੀ ਤਰ੍ਹਾਂ ਨਾਲ ਝੀਲ 'ਚ ਡੁੱਬਾ ਦਿਖਾਈ ਦੇ ਰਿਹਾ ਹੈ, ਜਿਸ ਦਾ ਸਿਰਫ ਹਰੇ ਅਤੇ ਭੂਰੇ ਰੰਗ ਪਿਛਲਾ ਹਿੱਸਾ ਝੀਲ ਦੇ ਪਾਣੀ ਉੱਪਰ ਦਿਖਾਈ ਦੇ ਰਿਹਾ ਹੈ। ਤਨਜ਼ਾਨੀਆ ਦੀ ਸਭ ਤੋਂ ਵੱਡੀ ਨਿੱਜੀ ਏਅਰਲਾਈਨਜ਼ ਪ੍ਰੀਸੀਜਨ ਏਅਰ ਨੇ ਜਹਾਜ਼ ਨੂੰ ਫਲਾਈਟ PW 494 ਦੇ ਰੂਪ 'ਚ ਪਛਾਣਿਆ ਅਤੇ ਕਿਹਾ ਕਿ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ, ਜਦੋਂ ਇਹ ਏਅਰਪੋਰਟ ਦੇ ਕਰੀਬ ਆ ਰਿਹਾ ਸੀ।

sant sagar