ਟੀ20 ਰੈਂਕਿੰਗ : ਕੋਹਲੀ ਨੇ 5ਵਾਂ ਸਥਾਨ ਬਰਕਰਾਰ ਰੱਖਿਆ, ਰਾਹੁਲ 6ਵੇਂ ’ਤੇ ਪੁੱਜੇ

ਟੀ20 ਰੈਂਕਿੰਗ : ਕੋਹਲੀ ਨੇ 5ਵਾਂ ਸਥਾਨ ਬਰਕਰਾਰ ਰੱਖਿਆ, ਰਾਹੁਲ 6ਵੇਂ ’ਤੇ ਪੁੱਜੇ

ਦੁਬਈ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਤਾਜ਼ਾ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਟੀ-20 ਰੈਂਕਿੰਗ ’ਚ ਆਪਣਾ 5ਵਾਂ ਸਥਾਨ ਬਰਕਰਾਰ ਰੱਖਿਆ, ਜਦੋਂਕਿ ਵਿਕਟਕੀਪਰ ਬੱਲੇਬਾਜ਼ ਲੋਕੇਸ਼ ਰਾਹੁਲ ਇਕ ਸਥਾਨ ਦੇ ਫਾਇਦੇ ਨਾਲ 6ਵੇਂ ਸਥਾਨ ’ਤੇ ਪਹੁੰਚ ਗਏ। ਕੋਹਲੀ ਦੇ 762 ਅੰਕ ਹਨ ਅਤੇ ਉਹ ਇੰਗਲੈਂਡ ਦੇ ਡੇਵਿਡ ਮਲਾਨ (888 ਅੰਕ), ਆਸਟਰੇਲੀਆ ਦੇ ਸਫੇਦ ਗੇਂਦ ਦੇ ਕਪਤਾਨ ਆਰੋਨ ਫਿੰਚ (830 ਅੰਕ), ਪਾਕਿਸਤਾਨ ਦੇ ਕਪਤਾਨ ਬਾਬਰ ਆਜਮ (828 ਅੰਕ) ਅਤੇ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਡੇਵੋਨ ਕਾਨਵੇ (774 ਅੰਕ) ਤੋਂ ਪਿੱਛੇ ਹਨ। ਰਾਹੁਲ 743 ਅੰਕ ਨਾਲ 6ਵੇਂ ਸਥਾਨ ’ਤੇ ਹਨ ਅਤੇ ਆਸਟਰੇਲੀਆ ਦੇ ਆਲਰਾਊਂਡਰ ਗਲੇਨ ਮੈਕਸਵੇਲ 1 ਸਥਾਨ ਦੀ ਛਲਾਂਗ ਨਾਲ 7ਵੇਂ ਸਥਾਨ ’ਤੇ ਪਹੁੰਚ ਗਏ ਹਨ।
ਰਾਹੁਲ ਅਤੇ ਕੋਹਲੀ ਟਾਪ-10 ’ਚ ਸ਼ਾਮਲ 2 ਭਾਰਤੀ ਬੱਲੇਬਾਜ਼ ਹੈ। ਕੋਈ ਵੀ ਭਾਰਤੀ ਖਿਡਾਰੀ ਟੀ-20 ਗੇਂਦਬਾਜ਼ਾਂ ਅਤੇ ਆਲਰਾਊਂਡਰ ਰੈਂਕਿੰਗ ’ਚ ਟਾਪ-10 ਸੂਚੀ ’ਚ ਸ਼ਾਮਲ ਨਹੀਂ ਹੈ। ਵਨ ਡੇ ਰੈਂਕਿੰਗ ਵਿਚ ਕੋਹਲੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਚੋਟੀ ਪੰਜ 'ਚ ਬਣੇ ਹੋਏ ਹਨ ਅਤੇ ਆਜਮ ਤੋਂ ਬਾਅਦ ਦੂਜੇ ਅਤੇ ਤੀਜੇ ਸਥਾਨ 'ਤੇ ਕਾਬਜ਼ ਹਨ। ਚੋਟੀ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਚੋਟੀ 10 ਵਿਚ ਸ਼ਾਮਲ ਹਨ ਅਤੇ ਉਹ ਵੀ ਇਕ ਸਥਾਨ ਖਿਸਕ ਕੇ 6ਵੇਂ ਸਥਾਨ 'ਤੇ ਪਹੁੰਚ ਗਏ ਹਨ ਜਦਕਿ ਰਵਿੰਦਰ ਜਡੇਜਾ ਆਲ ਰਾਊਂਡਰਾਂ ਦੀ ਸੂਚੀ ਵਿਚ 9ਵੇਂ ਸਥਾਨ 'ਤੇ ਹਨ।

ad