ਜਦੋਂ ਨੰਨ੍ਹੇ ਬੱਚੇ ਨੇ ਖਿੱਚੇ ਸਰਗੁਣ ਮਹਿਤਾ ਦੇ ਵਾਲ, ਦੇਖੋ ਫ਼ਿਰ ਕੀ ਹੋਇਆ

ਜਦੋਂ ਨੰਨ੍ਹੇ ਬੱਚੇ ਨੇ ਖਿੱਚੇ ਸਰਗੁਣ ਮਹਿਤਾ ਦੇ ਵਾਲ, ਦੇਖੋ ਫ਼ਿਰ ਕੀ ਹੋਇਆ

ਜਲੰਧਰ  — ਸਰਗੁਣ ਮਹਿਤਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਇੱਕ ਬਹੁਤ ਹੀ ਕਿਊਟ ਜਿਹੇ ਬੱਚੇ ਨਾਲ ਨਜ਼ਰ ਆ ਰਹੀ ਹੈ। ਉਹ ਬੱਚੇ ਨਾਲ ਟਿਕ-ਟਾਕ ਵੀਡੀਓ ਬਣਾਉਂਦੀ ਹੋਈ ਦਿਸ ਰਹੀ ਹੈ। ਬੱਚਾ ਵੀ ਇਸ ਵੀਡੀਓ 'ਚ ਕਾਫ਼ੀ ਖੁਸ਼ ਵਿਖਾਈ ਦੇ ਰਿਹਾ ਹੈ ਅਤੇ ਅਚਾਨਕ ਉਹ ਸਰਗੁਣ ਮਹਿਤਾ ਨੂੰ ਵੇਖ ਉਨ੍ਹਾਂ ਦੇ ਵਾਲ ਖਿੱਚਣ ਲੱਗ ਜਾਂਦਾ ਹੈ। ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਸਰਗੁਣ ਮਹਿਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਉਹ ਇੰਨੀਂ ਦਿਨੀਂ ਆਪਣੇ ਪਤੀ ਰਵੀ ਦੁਬੇ ਨਾਲ ਕਵਾਲਟੀ ਟਾਈਮ ਬਿਤਾ ਰਹੇ ਹਨ ਅਤੇ ਅਕਸਰ ਉਨ੍ਹਾਂ ਨਾਲ ਟਿਕ-ਟਾਕ ਵੀਡੀਓ ਬਣਾਉਂਦੇ ਹਨ।
ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕਈ ਪੰਜਾਬੀ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਹਾਲ ਹੀ 'ਚ ਆਏ ਬਾਦਸ਼ਾਹ ਦੇ ਗੀਤ 'ਚ ਉਹ ਆਪਣੇ ਪਤੀ ਰਵੀ ਦੁਬੇ ਨਾਲ ਵਿਖਾਈ ਦਿੱਤੇ ਸਨ। ਇਸ ਤੋਂ ਇਲਾਵਾ ਮਨਿੰਦਰ ਬੁੱਟਰ ਨਾਲ 'ਲਾਰੇ' ਗੀਤ ਦੀ ਫੀਚਰਿੰਗ ਵੀ ਨਜ਼ਰ ਆਏ ਸਨ। ਸਰਗੁਣ ਮਹਿਤਾ ਨੇ ਫ਼ਿਲਮ 'ਅੰਗਰੇਜ', 'ਝੱਲੇ', 'ਸੁਰਖ਼ੀ ਬਿੰਦੀ' ਸਣੇ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ। ਇਨ੍ਹਾਂ ਸਾਰੀਆਂ ਫ਼ਿਲਮਾਂ 'ਚ ਉਨ੍ਹਾਂ ਨੇ ਵੱਖੋ-ਵੱਖਰੇ ਕਿਰਦਾਰ ਨਿਭਾਏ ਸਨ।

sant sagar