ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਚ ਕਾਂਗਰਸ ਦਾ ਹੱਥ : ਮਨੋਜ ਤਿਵਾੜੀ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਚ ਕਾਂਗਰਸ ਦਾ ਹੱਥ : ਮਨੋਜ ਤਿਵਾੜੀ

ਨਵੀਂ ਦਿੱਲੀ  : ਭਾਜਪਾ ਦੇ ਸੰਸਦ ਮੈਂਬਰ ਅਤੇ ਭੋਜਪੁਰੀ ਫ਼ਿਲਮ ਅਦਾਕਾਰ ਮਨੋਜ ਤਿਵਾੜੀ ਨੇ ਵੀਰਵਾਰ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਵਿਚ ਕਾਂਗਰਸ ਦਾ ਹੱਥ ਦੱਸਿਆ। ਇਸ ਤੋਂ ਬਾਅਦ ਵੀ ਰਾਜਦ ਮੁਖੀ ਤੇਜਸਵੀ ਕਾਂਗਰਸ ਨਾਲ ਖੜ੍ਹੇ ਹਨ। ਮਨੋਜ ਤਿਵਾੜੀ ਨੇ ਸੁਸ਼ਾਂਤ ਦੀ ਮੌਤ ਦੇ ਮਾਮਲੇ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸਰਗਰਮੀ ਨਾਲ ਐੱਫ. ਆਈ. ਆਰ. ਦਰਜ ਹੋਣ ਦੀ ਗੱਲ ਆਖੀ। ਮਨੋਜ ਤਿਵਾੜੀ ਨੇ ਇਹ ਸਾਰੀਆਂ ਗੱਲਾਂ ਬਿਹਾਰ ਦੇ ਬਾਂਕਾ ਜ਼ਿਲ੍ਹੇ ਦੇ ਸ਼ੰਭੂਗੰਜ ਦੇ ਹਾਈ ਸਕੂਲ ਮੈਦਾਨ ਵਿਚ ਆਖੀਆਂ। ਮਨੋਜ ਤਿਵਾੜੀ ਨੇ ਕਿਹਾ ਕਿ ਜੇਕਰ ਬਿਹਾਰ ਵਿਚ ਵਿਕਾਸ ਦੀ ਗੰਗਾ ਨੂੰ ਵਹਾਉਣਾ ਚਾਹੁੰਦੇ ਹਾਂ ਤਾਂ ਐਨ. ਡੀ. ਏ. ਦੇ ਗੱਠਜੋੜ ਵਾਲੀ ਸਰਕਾਰ ਜ਼ਰੂਰੀ ਹੈ। ਉਨ੍ਹਾਂ ਨੇ ਨਵੇਂ ਐਨ. ਡੀ. ਏ. ਮੈਨੀਫੈਸਟੋ ਵਿਚ 19 ਲੱਖ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਯਕੀਨੀ ਬਣਾਉਣ ਦੀ ਗੱਲ ਆਖੀ। ਉਨ੍ਹਾਂ ਨੇ ਅਮਰਪੁਰ ਵਿਧਾਨ ਸਭਾ ਦੇ ਜੇਤੂ ਉਮੀਦਵਾਰ ਜੈਅੰਤ ਰਾਜ ਕੁਸ਼ਵਾਹਾ ਦੇ ਹੱਕ ਵਿਚ ਚੋਣ ਕੀਤੀ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਹਿੰਦੇ ਹਨ, ਉਹ ਕਰਕੇ ਵੀ ਦਿਖਾਉਂਦੇ ਹਨ। ਆਮ ਲੋਕਾਂ ਲਈ ਪ੍ਰਧਾਨ ਮੰਤਰੀ ਨੇ ਸੜਕਾਂ, ਬਿਜਲੀ, ਪਾਣੀ, ਪਖਾਨੇ ਸਮੇਤ ਹੋਰ ਕੰਮ ਕੀਤੇ। ਜੇਕਰ ਅਸੀਂ ਦੇਸ਼ ਦੇ ਗਰੀਬਾਂ ਲਈ ਮੈਡੀਕਲ ਲਈ ਪੰਜ ਲੱਖ ਦਾ ਬੀਮਾ ਦੇਣ ਦੀ ਗੱਲ ਕਹੀਏ ਤਾਂ ਇਸ ਦਿਸ਼ਾ ਵਿਚ ਕੰਮ ਵੀ ਸ਼ੁਰੂ ਹੋ ਗਿਆ ਹੈ। ਪਹਿਲਾਂ ਲੋਕਾਂ ਨੂੰ ਇਲਾਜ ਲਈ ਦਿੱਲੀ ਏਮਜ਼ ਜਾਣਾ ਪੈਂਦਾ ਸੀ। ਹੁਣ ਇਹ ਸਹੂਲਤ ਪਟਨਾ, ਦਰਭੰਗਾ ਅਤੇ ਹੋਰ ਥਾਵਾਂ ‘ਤੇ ਮਿਲ ਰਹੀ ਹੈ। 

sant sagar