ਮੋਦੀ ਨੇ ਹਿਮਾਚਲ ’ਚ ਚੋਣ ਬਿਗਲ ਵਜਾਇਆ

ਮੋਦੀ ਨੇ ਹਿਮਾਚਲ ’ਚ ਚੋਣ ਬਿਗਲ ਵਜਾਇਆ

ਏਮਸ ਹਸਪਤਾਲ ਅਤੇ ਹਾਈਡਰੋ ਇੰਜਨੀਅਰਿੰਗ ਕਾਲਜ ਦਾ ਉਦਘਾਟਨ ਕੀਤਾ
ਹਿਮਾਚਲ ‘ਰਾਸ਼ਟਰ ਰੱਖਿਆ’ ਦੇ ਨਾਲ ਹੁਣ ‘ਜੀਵਨ ਰੱਖਿਆ’ ਵਿੱਚ ਅਹਿਮ ਭੂਮਿਕਾ ਨਿਭਾਏਗਾ: ਪ੍ਰਧਾਨ ਮੰਤਰੀ
ਵਿਕਾਸ ਪ੍ਰਾਜੈਕਟ ਅਧੂਰੇ ਛੱਡਣ ਲਈ ਪਿਛਲੀਆਂ ਸਰਕਾਰ ’ਤੇ ਵਰ੍ਹੇ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ’ਚ ਆਉਂਦੀਆਂ ਵਿਧਾਨ ਸਭਾ ਦਾ ਚੋਣ ਬਿਗਲ ਵਜਾਉਂਦਿਆਂ ਅੱਜ ਕਿਹਾ ਕਿ ਪਿਛਲੀਆਂ ਸਰਕਾਰਾਂ ਸਿਰਫ਼ ਨੀਂਹ ਪੱਥਰ ਰੱਖਦੀਆਂ ਸਨ ਅਤੇ ਚੋਣਾਂ ਹੋਣ ਮਗਰੋਂ ਅਸਲ ਪ੍ਰਾਜੈਕਟਾਂ ਨੂੰ ਭੁੱਲ ਜਾਂਦੀਆਂ ਸਨ ਪਰ ਉਨ੍ਹਾਂ ਦੀ ਸਰਕਾਰ ਕੰਮਾਂ ਨੂੰ ਅੰਜਾਮ ਤੱਕ ਪਹੁੰਚਾ ਕੇ ਰਹਿੰਦੀ ਹੈ। ਇਥੇ ਰੈਲੀ ਦੌਰਾਨ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਪ੍ਰਧਾਨ ਮੰਤਰੀ ਨੂੰ ‘ਰਣਸਿੰਘਾ’ (ਬਿਗਲ ਵਰਗਾ ਰਵਾਇਤੀ ਸਾਜ਼) ਭੇਟ ਕੀਤਾ। ਸ੍ਰੀ ਮੋਦੀ ਨੇ ਇਸ ਨੂੰ ਵਜਾਇਆ ਅਤੇ ਕਿਹਾ,‘‘ਇਹ ਭਵਿੱਖ ਦੀ ਹਰੇਕ ਜਿੱਤ ਦੀ ਸ਼ੁਰੂਆਤ ਹੈ।’’ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵਿਕਾਸ ਪ੍ਰਾਜੈਕਟਾਂ ਦੇ ਨਾ ਸਿਰਫ਼ ਨੀਂਹ ਪੱਥਰ ਰੱਖਦੀ ਹੈ ਸਗੋਂ ਉਨ੍ਹਾਂ ਦੇ ਉਦਘਾਟਨ ਵੀ ਕਰਦੀ ਹੈ। ਏਮਸ ਹਸਪਤਾਲ ਅਤੇ ਹਾਈਡਰੋ ਇੰਜਨੀਅਰਿੰਗ ਕਾਲਜ ਦੇ ਉਦਘਾਟਨ ਮਗਰੋਂ ਲੁਹਨੂ ਮੈਦਾਨ ’ਚ ਪ੍ਰਧਾਨ ਮੰਤਰੀ ਨੇ ਰੈਲੀ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ 24 ਸਤੰਬਰ ਨੂੰ ਮੰਡੀ ਦੇ ਦੌਰੇ ’ਤੇ ਆਉਣਾ ਸੀ ਪਰ ਖ਼ਰਾਬ ਮੌਸਮ ਕਾਰਨ ਉਹ ਰੈਲੀ ਵਾਲੀ ਥਾਂ ’ਤੇ ਨਹੀਂ ਪਹੁੰਚ ਸਕੇ ਸਨ ਜਿਸ ਮਗਰੋਂ ਉਨ੍ਹਾਂ ਰੈਲੀ ਨੂੰ ਵਰਚੁਅਲੀ ਸੰਬੋਧਨ ਕੀਤਾ ਸੀ।

sant sagar