ਦੀਪਿਕਾ ਨੇ ‘83’ ’ਚੋਂ ਆਪਣੀ ਦਿੱਖ ਸਾਂਝੀ ਕੀਤੀ

ਦੀਪਿਕਾ ਨੇ ‘83’ ’ਚੋਂ ਆਪਣੀ ਦਿੱਖ ਸਾਂਝੀ ਕੀਤੀ

ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਨੇ ਫ਼ਿਲਮ ‘83’ ਵਿਚਲੀ ਆਪਣੀ ਦਿੱਖ ਸਾਂਝੀ ਕੀਤੀ ਹੈ। ਇਸ ਫ਼ਿਲਮ ਵਿਚ ਉਹ ਆਪਣੇ ਸਮੇਂ ਦੇ ਬਿਹਤਰੀਨ ਕ੍ਰਿਕਟਰ ਕਪਿਲ ਦੇਵ ਦੀ ਪਤਨੀ ਰੋਮੀ ਦੇਵ ਦੀ ਭੂਮਿਕਾ ਨਿਭਾ ਰਹੀ ਹੈ। ਦੀਪਿਕਾ ਨੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸਾਂਝੀ ਕੀਤੀ। ਇਸ ਵਿਚ ਉਹ ਕਰੀਮ ਪੈਂਟ ਤੇ ਕਾਲੇ ਰੰਗ ਦੀ ਪੋਲੋ ਟੀ-ਸ਼ਰਟ ਪਹਿਨੇ ਬੌਬ ਕੱਟ ਵਾਲੇ ਵਾਲਾਂ ਵਿਚ ਨਜ਼ਰ ਆ ਰਹੀ ਹੈ। ਫ਼ਿਲਮ ਵਿਚ ਕਪਿਲ ਦੇਵ ਦੀ ਭੂਮਿਕਾ ਨਿਭਾ ਰਹੇ ਰਣਵੀਰ ਸਿੰਘ ਤਸਵੀਰ ਵਿਚ ਭਾਰਤੀ ਕ੍ਰਿਕਟ ਟੀਮ ਦੇ ਅਧਿਕਾਰਤ ਬਲੇਜ਼ਰ ਪਹਿਨੇ ਹੋਏ ਨਜ਼ਰ ਆ ਰਹੇ ਹਨ। ਦੀਪਿਕਾ ਨੇ ਇੰਸਟਾਗ੍ਰਾਮ ’ਤੇ ਲਿਖਿਆ ‘ਭਾਰਤੀ ਖੇਡ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਘਟਨਾਕ੍ਰਮ ’ਤੇ ਅਧਾਰਿਤ ਇਸ ਫ਼ਿਲਮ ਦਾ ਛੋਟਾ ਜਿਹਾ ਹਿੱਸਾ ਬਣਨਾ ਵੀ ਮੇਰੇ ਲਈ ਮਾਣ ਦੀ ਗੱਲ ਹੈ। ਫ਼ਿਲਮ ਵਿਚ ਮੈਂ ਬਹੁਤ ਨੇੜਿਓਂ ਮਹਿਸੂਸ ਕੀਤਾ ਕਿ ਪਤੀ ਦੀਆਂ ਪ੍ਰਾਪਤੀਆਂ ਵਿਚ ਪਤਨੀ ਕਿੰਨਾ ਮਹੱਤਵਪੂਰਨ ਰੋਲ ਅਦਾ ਕਰਦੀ ਹੈ, ਪਤੀ ਦੇ ਸੁਫ਼ਨਿਆਂ ਨੂੰ ਖ਼ੁਦ ਦੇ ਸੁਫ਼ਨਿਆਂ ਤੋਂ ਅੱਗੇ ਰੱਖਦੀ ਹੈ। ਰਣਵੀਰ ਨੇ ‘ਦਿ ਵਿੰਡ ਬਿਨੀਥ ਮਾਈ ਵਿੰਗਜ਼, ਦਿ ਹਾਰਟ ਆਫ਼ ਹਰੀਕੇਨ’ ਲਿਖ ਕੇ ਤਸਵੀਰ ਇੰਸਟਾ ’ਤੇ ਸਾਂਝੀ ਕੀਤੀ। 

sant sagar