ਕਰਨ ਜੌਹਰ ਕਰੇਗਾ ਸੁਹਾਨਾ ਖ਼ਾਨ ਤੇ ਅਸੀਮ ਰਿਆਜ਼ ਨੂੰ ਲਾਂਚ?

ਕਰਨ ਜੌਹਰ ਕਰੇਗਾ ਸੁਹਾਨਾ ਖ਼ਾਨ ਤੇ ਅਸੀਮ ਰਿਆਜ਼ ਨੂੰ ਲਾਂਚ?

ਇੰਟਰਨੈੱਟ ’ਤੇ ਸੁਪਰਸਟਾਰ ਸ਼ਾਹਰੁਖ਼ ਖਾਨ ਦੀ ਧੀ ਸੁਹਾਨਾ ਖ਼ਾਨ ਅਤੇ ‘ਬਿੱਗ ਬੌਸ 13’ ਵਿੱਚ ਹਿੱਸਾ ਲੈਣ ਵਾਲੇ ਅਸੀਮ ਰਿਆਜ਼ ਦੇ ਸਿਨੇ ਜਗਤ ਵਿੱਚ ਕਦਮ ਰੱਖੇ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਤਾਜ਼ਾ ਰਿਪੋਰਟਾਂ ਅਨੁਸਾਰ ਫਿਲਮਸਾਜ਼ ਕਰਨ ਜੌਹਰ, ਜੋ ਕਿ ਨਵੇਂ ਅਦਾਕਰਾਂ ਨੂੰ ਲਾਂਚ ਕਰਨ ਲਈ ਜਾਣੇ ਜਾਂਦੇ ਹਨ, ਵਲੋਂ ਸੁਹਾਨਾ ਖ਼ਾਨ ਦੀ ਪਹਿਲੀ ਫਿਲਮ ਬਣਾਉਣ ਦੀ ਜ਼ਿੰਮੇਵਾਰੀ ਲਈ ਗਈ ਹੈ। ਚਰਚਾਵਾਂ ਅਨੁਸਾਰ ਕਰਨ ਜੌਹਰ ਵਲੋਂ ਸੁਹਾਨਾ ਅਤੇ ਅਸੀਮ ਨੂੰ ‘ਸਟੂਡੈਂਟ ਆਫ ਦਿ ਯੀਅਰ’ ਦੇ ਤੀਜੇ ਭਾਗ ਵਿੱਚ ਲਾਂਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕਰਨ ਵਲੋਂ ਆਲੀਆ ਭੱਟ, ਵਰੁਣ ਧਵਨ, ਸਿਧਾਰਥ ਮਲਹੋਤਰਾ, ਅਨੱਨਿਆ ਪਾਂਡੇ ਅਤੇ ਤਾਰਾ ਸੁਤਾਰੀਆ ਨੂੰ ‘ਸਟੂਡੈਂਟ ਆਫ ਦਿ ਯੀਅਰ’ ਦੇ ਪਹਿਲੇ ਅਤੇ ਦੂਜੇ ਭਾਗਾਂ ਵਿੱਚ ਲਾਂਚ ਕੀਤਾ ਗਿਆ ਸੀ। ਇਹ ਫਿਲਮਸਾਜ਼ ਆਪਣੀ 21 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਭੂਤ ਪਾਰਟ ਵਨ: ਦਿ ਹੌਂਟਿਡ ਸ਼ਿਪ’ ਦੀ ਉਡੀਕ ਕਰ ਰਿਹਾ ਹੈ।

sant sagar