ਕਪਿਲ ਦੇਵ ਨਾਲ ਹਾਰਡੀ ਸੰਧੂ ਨੇ ਸ਼ੇਅਰ ਕੀਤੀ ਖਾਸ ਪੋਸਟ, ਫਿਲਮ '83 ਨੂੰ ਲੈ ਕੇ ਆਖੀ ਇਹ ਗੱਲ

ਕਪਿਲ ਦੇਵ ਨਾਲ ਹਾਰਡੀ ਸੰਧੂ ਨੇ ਸ਼ੇਅਰ ਕੀਤੀ ਖਾਸ ਪੋਸਟ, ਫਿਲਮ '83 ਨੂੰ ਲੈ ਕੇ ਆਖੀ ਇਹ ਗੱਲ

ਜਲੰਧਰ  - ਪੰਜਾਬੀ ਗਾਇਕ ਹਾਰਡੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਬੇਹੱਦ ਖਾਸ ਤਸਵੀਰ ਪੋਸਟ ਕੀਤੀ ਹੈ ਕਿਉਂਕਿ ਇਸ ਤਸਵੀਰ ਵਿਚ ਉਹ ਕ੍ਰਿਕੇਟ ਦੇ ਲੇਜੈਂਡ ਕਪਿਲ ਦੇਵ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਤਸਵੀਰ ਨੂੰ ਪੋਸਟ ਕਰਦਿਆਂ  ਲਿਖਿਆ ਹੈ, ''ਫਿਲਮ 83 ਹੁਣ ਰਿਲੀਜ਼ ਹੋ ਚੁੱਕੀ ਹੁੰਦੀ। ਵਾਹਿਗੁਰੂ ਜੀ ਕਰੇ ਇਹ ਮੁਸ਼ਕਿਲ ਸਮਾਂ ਜਲਦ ਹੀ ਠੀਕ ਹੋ ਜਾਵੇ।'' ਨਾਲ ਹੀ ਉਨ੍ਹਾਂ ਨੇ ਕਪਿਲ ਦੇਵ ਨੂੰ ਟੈਗ ਵੀ ਕੀਤਾ ਹੈ। ਤਸਵੀਰ ਵਿਚ ਦੇਖ ਸਕਦੇ ਹੋ ਕਿ ਕਪਿਲ ਦੇਵ ਸੋਫੇ 'ਤੇ ਬੈਠੇ ਹੋਏ ਹਨ ਅਤੇ ਹਾਰਡੀ ਸੰਧੂ ਸਤਿਕਾਰ ਦਿੰਦੇ ਹੋਏ ਹੇਠਾ ਬੈਠੇ ਦਿਖਾਈ ਦੇ ਰਹੇ ਹਨ। ਇਸ ਪੋਸਟ ਨੂੰ 2 ਲੱਖ ਤੋਂ ਵੱਧ ਲਾਇਕਸ ਆ ਚੁੱਕੇ ਹਨ। 
ਦੱਸ ਦੇਈਏ ਕਿ ਹਾਰਡੀ ਸੰਧੂ ਡਾਇਰੈਕਟਰ ਕਬੀਰ ਖਾਨ ਦੀ ਫਿਲਮ '83 ਨਾਲ ਬਾਲੀਵੁੱਡ ਵਿਚ ਡੈਬਿਊ ਕਰਨ ਜਾ ਰਹੇ ਹਨ। ਇਹ ਫਿਲਮ ਇੰਡੀਆ ਵੱਲੋਂ ਕ੍ਰਿਕੇਟ ਦੇ ਵਰਲਡ ਕੱਪ ਵਿਚ ਰਚੇ ਇਤਿਹਾਸ ਨੂੰ ਵੱਡੇ ਪਰਦੇ 'ਤੇ ਪੇਸ਼ ਕਰਨਾ ਹੈ। ਇਹ ਫਿਲਮ 10 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ ਪਰ ਕੋਰੋਨਾ ਵਾਇਰਸ ਦੇ ਚਲਦਿਆਂ ਫਿਲਮ ਦੀ ਰਿਲੀਜ਼ਿੰਗ ਡੇਟ ਟਾਲ ਦਿੱਤੀ ਗਈ ਹੈ। ਇਸ ਫਿਲਮ ਵਿਚ ਰਣਵੀਰ ਸਿੰਘ, ਐਮੀ ਵਿਰਕ ਤੇ ਕਈ ਹੋਰ ਸਿਤਾਰੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
ਜੇ ਗੱਲ ਕਰੀਏ ਹਾਰਡੀ ਸੰਧੂ ਤਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਕਾਫੀ ਸਰਗਰਮ ਹਨ। ਉਨ੍ਹਾਂ ਨੇ 'ਸੁਪਰ ਸਟਾਰ', 'ਡਾਂਸ ਲਾਈਕ', 'ਸੋਚ', 'ਬੈਕਬੋਨ', 'ਕਿਆ ਬਾਤ ਹੈ', 'ਯਾਰ ਨੀਂ ਮਿਲਿਆ', 'ਜੋਕਰ', 'ਨਾਹ' ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿਚ ਵੀ ਗੀਤ ਗਾ ਚੁੱਕੇ ਹਨ।  

ad