ਏਸ਼ੀਆ ਦੀਆਂ 50 ਹਸਤੀਆਂ ਨੂੰ ਪਛਾੜ ਪਹਿਲੇ ਨੰਬਰ ਤੇ ਆਏ ਸੋਨੂੰ ਸੂਦ, ਜਾਣੋ ਕਿਸ ਕਾਰਨ ਮਿਲਿਆ ਸਨਮਾਨ

ਏਸ਼ੀਆ ਦੀਆਂ 50 ਹਸਤੀਆਂ ਨੂੰ ਪਛਾੜ ਪਹਿਲੇ ਨੰਬਰ ਤੇ ਆਏ ਸੋਨੂੰ ਸੂਦ, ਜਾਣੋ ਕਿਸ ਕਾਰਨ ਮਿਲਿਆ ਸਨਮਾਨ

ਨਵੀਂ ਦਿੱਲੀ—ਕੋਰੋਨਾ ਲਾਗ ਦੇ ਦੌਰਾਨ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਲਈ ਮਸ਼ਹੂਰ ਹੋਏ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਦੱਖਣੀ ਏਸ਼ੀਆ ਹਸਤੀ ਦੀ ਸੂਚੀ 'ਚ ਪਹਿਲਾਂ ਸਥਾਨ ਹਾਸਲ ਹੋਇਆ ਹੈ। ਇਸ ਸਬੰਧ 'ਚ ਪਹਿਲੀ ਅਤੇ ਇਕ ਅਨੋਖੀ ਰੈਂਕਿੰਗ ਬੁੱਧਵਾਰ ਨੂੰ ਲੰਡਨ 'ਚ ਜਾਰੀ ਕੀਤੀ ਗਈ।
ਬ੍ਰਿਟੇਨ ਦੇ ਅਖਬਾਰ 'ਈਸਟਰਨ ਆਈ' ਵੱਲੋਂ ਪ੍ਰਕਾਸ਼ਿਤ 'ਵਿਸ਼ਵ 'ਚ 50 ਏਸ਼ੀਆਈ ਹਸਤੀਆਂ' ਦੀ ਸੂਚੀ 'ਚ ਚੋਟੀ ਦਾ ਸਥਾਨ ਹਾਸਲ ਕਰਨ ਲਈ 47 ਸਾਲ ਦੇ ਬਾਲੀਵੁੱਡ ਅਦਾਕਾਰ ਨੂੰ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ। 
ਇਸ ਸੂਚੀ ਦੇ ਮਾਧਿਅਮ ਨਾਲ ਉਨ੍ਹਾਂ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਨੇ ਆਪਣੇ ਕੰਮ ਨਾਲ ਸਮਾਜ 'ਚ ਹਾਂ-ਪੱਖੀ ਛਾਪ ਛੱਡੀ ਹੈ ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਪੁਰਸਕਾਰ ਦੇ ਪ੍ਰਤੀ ਸਨਮਾਨਯੋਗ ਰਵੱਈਆਂ ਪ੍ਰਗਟ ਕਰਦੇ ਹੋਏ ਸੋਨੂੰ ਸੂਦ ਨੇ ਕਿਹਾ ਕਿ ਕੋਰੋਨਾ ਲਾਗ ਦੇ ਦੌਰਾਨ ਮੈਨੂੰ ਅਹਿਸਾਸ ਹੋਇਆ ਕਿ ਆਪਣੇ ਦੇਸ਼ ਦੇ ਲੋਕਾਂ ਦੀ ਸਹਾਇਤਾ ਕਰਨਾ ਮੇਰਾ ਕਰਤੱਵ ਹੈ। 
ਕੋਵਿਡ-19 ਤਾਲਾਬੰਦੀ ਦੇ ਸਮੇਂ ਸੂਦ ਨੇ ਭਾਰਤੀ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ 'ਚ ਸਹਾਇਤਾ ਕੀਤੀ ਸੀ, ਜਿਸ ਲਈ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ। 'ਈਸਟਰਨ ਆਈ' ਦੇ ਸੰਪਾਦਕ ਅਸਜ਼ਦ ਨਜ਼ੀਰ ਨੇ ਸੂਚੀ ਤਿਆਰ ਕੀਤੀ। ਉਨ੍ਹਾਂ ਨੇ ਕਿਹਾ ਕਿ ਸੂਦ ਇਸ ਸਨਮਾਨ ਦੇ ਹੱਕਦਾਰ ਹਨ, ਕਿਉਂਕਿ ਤਾਲਾਬੰਦੀ ਦੇ ਸਮੇਂ ਦੂਜਿਆਂ ਦੀ ਸਹਾਇਤਾ ਕਰਨ ਲਈ ਕਿਸੇ ਹੋਰ ਹਸਤੀ ਨੇ ਇੰਨਾ ਵੱਡਾ ਕੰਮ ਨਹੀਂ ਕੀਤਾ।

ad