ਆਈ.ਪੀ.ਐਲ. ਦਾ ਮਹਾਕੁੰਭ ਅੱਜ ਤੋਂ

ਨਵੀਂ ਦਿੱਲੀ, -- ਕ੍ਰਿਕਟ ਦਾ ਮਹਾਕੁੰਭ ਜਾਂ ਆਈ. ਪੀ. ਐਲ. 2023 ਦਾ ਅੱਜ ਆਗਾਜ਼ ਹੋਣ ਵਾਲਾ ਹੈ | ਆਈ. ਪੀ. ਐਲ. 2023 ਦਾ ਆਗਾਜ਼ ਨਰਿੰਦਰ ਮੋਦੀ ਸਟੇਡੀਅਮ 'ਚ ਹੋਵੇਗਾ | ਇਸ ਟੂਰਨਾਮੈਂਟ ਦਾ ਪਹਿਲਾ ਮੈਚ ਗੁਜਰਾਤ ਟਾਇਟਨਸ ਅਤੇ ਚੇਨਈ ਸੁਪਰ ਕਿੰਜ਼ ਦਰਮਿਆਨ ਖੇਡਿਆ ਜਾਵੇਗਾ | ਪਹਿਲੇ ਹੀ ਮੈਚ 'ਚ ਦਿੱਗਜ਼ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਸਾਹਮਣੇ ਯੁਵਾ ਕਪਤਾਨ ਹਾਰਦਿਕ ਪਾਂਡਿਆ ਹੋਣਗੇ, ਪਰ ਦੋਵੇਂ ਟੀਮਾਂ ਮੈਦਾਨ 'ਚ ਆਹਮੋ-ਸਾਹਮਣੇ ਆਉਣ ਇਸ ਤੋਂ ਪਹਿਲਾਂ ਨਰਿੰਦਰ ਮੋਦੀ ਸਟੇਡੀਅਮ 'ਚ ਰੰਗਾਰੰਗ ਪ੍ਰੋਗਰਾਮ ਕਰਵਾਇਆ ਜਾਵੇਗਾ | ਮਿਲੀ ਜਾਣਕਾਰੀ ਅਨੁਸਾਰ ਆਈ. ਪੀ. ਐਲ. ਦੇ ਉਦਘਾਟਨੀ ਸਮਾਰੋਹ 'ਚ ਗਾਇਕ ਅਰਿਜੀਤ ਸਿੰਘ ਅਤੇ ਮਸ਼ਹੂਰ ਅਭਿਨੇਤਰੀ ਤਮੰਨਾ ਭਾਟੀਆ ਸਮਾਰੋਹ 'ਚ ਨਜ਼ਰ ਆਉਣਗੇ | ਇਸ ਦੀ ਪੁਸ਼ਟੀ ਆਈ.ਪੀ.ਐਲ. ਨੇ ਲੰਘੇ ਬੁੱਧਵਾਰ ਨੂੰ ਕਰ ਦਿੱਤੀ ਸੀ, ਪਰ ਮੀਡੀਆ ਰਿਪੋਰਟਾਂ ਅਨੁਸਾਰ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ, ਰਸ਼ਮਿਕਾ ਮੰਦਾਨਾ ਅਤੇ ਅਭਿਨੇਤਾ ਟਾਈਗਰ ਸ਼ਰੌਫ ਵੀ ਸਮਾਰੋਹ 'ਚ ਨਜ਼ਰ ਆ ਸਕਦੇ ਹਨ |