ਉਸਤਾਦ ਜ਼ਾਕਿਰ ਹੁਸੈਨ ਸਪੁਰਦ-ਏ-ਖ਼ਾਕ

ਉਸਤਾਦ ਜ਼ਾਕਿਰ ਹੁਸੈਨ ਸਪੁਰਦ-ਏ-ਖ਼ਾਕ

ਨਿਊਯਾਰਕ (ਇੰਡੋ ਕਨੇਡੀਅਨ ਟਾਇਮਜ਼)- ਮਸ਼ਹੂਰ ਤਬਲਾਵਾਦਕ ਉਸਤਾਦ ਜ਼ਾਕਿਰ ਹੁਸੈਨ ਨੂੰ ਸਾਂ ਫਰਾਂਸਿਸਕੋ ’ਚ ਸਪੁਰਦ-ਏ-ਖ਼ਾਕ ਕੀਤਾ ਗਿਆ। ਮਸ਼ਹੂਰ ਤਾਲਵਾਦਕ ਏ. ਸ਼ਿਵਮਨੀ ਦੇ ਹੋਰ ਕਲਾਕਾਰਾਂ ਨੇ ਕੁਝ ਦੂਰੀ ਤੋਂ ਤਬਲਾਵਾਦਕ ਨੂੰ ਸੰਗੀਤਮਈ ਵਿਦਾਈ ਦਿੱਤੀ। ਹੁਸੈਨ ਨੂੰ ਸਾਂ ਫਰਾਂਸਿਸਕੋ ਦੇ ਫਰਨਵੁੱਡ ਕਬਰਿਸਤਾਨ ’ਚ ਦਫਨਾਇਆ ਗਿਆ। ਸ਼ਿਵਮਨੀ ਤੇ ਹੋਰ ਕਈ ਸੰਗੀਤਕਾਰਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਥੋੜੀ ਦੂਰ ਖੜ੍ਹੇ ਹੋ ਕੇ ਡਰੰਮ ਵਜਾਇਆ। ਸਾਂ ਫਰਾਂਸਿਸਕੋ ’ਚ ਭਾਰਤ ਦੇ ਕੌਂਸੁਲ ਜਨਰਲ ਡਾ. ਕੇ ਸ੍ਰੀਕਰ ਰੈੱਡੀ ਨੇ ਹੁਸੈਨ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਰਧਾਂਜਲੀ ਸੁਨੇਹਾ ਵੀ ਪੜ੍ਹਿਆ। 

ad