ਸ਼ੇਅਰ ਬਾਜ਼ਾਰ ਚ ਵਾਧਾ, ਸੈਂਸੈਕਸ 31500 ਦੇ ਉੱਪਰ ਤੇ ਨਿਫਟੀ 45 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ

ਸ਼ੇਅਰ ਬਾਜ਼ਾਰ ਚ ਵਾਧਾ, ਸੈਂਸੈਕਸ 31500 ਦੇ ਉੱਪਰ ਤੇ ਨਿਫਟੀ 45 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ

ਮੁੰਬਈ - ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਕਿ ਅੱਜ ਸੋਮਵਾਰ ਨੂੰ ਭਾਰਤੀ ਸ਼ੇਅਰ ਵਾਧੇ ਨਾਲ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 291.04 ਅੰਕ ਯਾਨੀ 0.92 ਫੀਸਦੀ ਦੀ ਤੇਜ਼ੀ ਨਾਲ 31879.76 ਦੇ ਪੱਧਰ 'ਤੇ ਸ਼ੁਰੂ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 45.50 ਅੰਕ ਯਾਨੀ 0.49 ਫੀਸਦੀ ਦੀ ਤੇਜ਼ੀ ਨਾਲ 9312.25 ਦੇ ਪੱਧਰ 'ਤੇ ਖੁੱਲ੍ਹਿਆ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਚ ਵੀ ਤੇਜ਼ੀ ਦਿਖਾਈ ਦੇ ਰਹੀ ਹੈ। ਬੀ.ਐਸ.ਸੀ. ਦਾ ਮਿਡਕੈਪ ਇੰਡੈਕਸ 1.24 ਪ੍ਰਤੀਸ਼ਤ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਸਮਾਲਕੈਪ ਸ਼ੇਅਰ ਵਿਚ ਵੀ ਖਰੀਦਦਾਰੀ ਨਜ਼ਰ ਆ ਰਹੀ ਹਨ। ਬੀ.ਐਸ.ਸੀ. ਸਮਾਲਕੈਪ ਇੰਡੈਕਸ 1.36 ਪ੍ਰਤੀਸ਼ਤ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਈਂਧਣ-ਗੈਸ ਦੇ ਸਟਾਕ ਅੱਜ ਸੁਸਤ ਨਜ਼ਰ ਆ ਰਹੇ ਹਨ। ਬੀ. ਐਸ. ਸੀ. ਤੇਲ ਅਤੇ ਗੈਸ ਇੰਡੈਕਸ 0.09 ਫੀਸਦੀ ਦੀ ਕਮਜ਼ੋਰੀ 'ਤੇ ਕਾਰੋਬਾਰ ਕਰ ਰਹੇ ਹਨ।
 

sant sagar