ਕਾਰਤਿਕ ਨੇ ਤੋੜਿਆ ਧੋਨੀ ਦਾ ਰਿਕਾਰਡ, ਬਣੇ IPL ਦੇ ਨੰਬਰ ਇਕ ਵਿਕਟਕੀਪਰ

ਕਾਰਤਿਕ ਨੇ ਤੋੜਿਆ ਧੋਨੀ ਦਾ ਰਿਕਾਰਡ, ਬਣੇ IPL ਦੇ ਨੰਬਰ ਇਕ ਵਿਕਟਕੀਪਰ

ਦੁਬਈ- ਦਿਨੇਸ਼ ਕਾਰਤਿਕ ਨੇ ਆਈ. ਪੀ. ਐੱਲ. 2020 ਦੇ 54ਵੇਂ ਮੈਚ 'ਚ ਕਮਾਲ ਦੀ ਵਿਕਟਕੀਪਿੰਗ ਕੀਤੀ, ਜਿਸ ਦੀ ਚਰਚਾ ਸੋਸ਼ਲ ਮੀਡੀਆ 'ਤੇ ਖੂਬ ਹੋ ਰਹੀ ਹੈ। ਕਾਰਤਿਕ ਆਈ. ਪੀ. ਐੱਲ. ਦੇ ਇਤਿਹਾਸ 'ਚ ਇਕਲੌਤੇ ਅਜਿਹੇ ਵਿਕਟਕੀਪਰ ਬਣ ਗਏ ਹਨ, ਜਿਨ੍ਹਾਂ ਨੇ ਆਈ. ਪੀ. ਐੱਲ. ਦੇ ਇਕ ਮੈਚ 'ਚ 4 ਜਾਂ ਉਸ ਤੋਂ ਜ਼ਿਆਦਾ ਸ਼ਿਕਾਰ ਬਤੌਰ ਵਿਕਟੀਕਪਰ ਕਰਨ ਦਾ ਕਮਾਲ ਕਰ ਦਿਖਾਇਆ ਹੈ। ਰਾਜਸਥਾਨ ਵਿਰੁੱਧ ਮੈਚ 'ਚ ਕਾਰਤਿਕ ਨੇ ਬਤੌਰ ਵਿਕਟਕੀਪਰ 4 ਕੈਚ ਕੀਤੇ। ਸਾਲ 2009 'ਚ ਕਾਰਤਿਕ ਨੇ ਦਿੱਲੀ ਡੇਅਰਡੇਵਿਲਸ ਵਲੋਂ ਖੇਡਦੇ ਹੋਏ ਰਾਜਸਥਾਨ ਰਾਇਲਜ਼ ਦੇ ਵਿਰੁੱਧ 2 ਮੈਚ ਦੇ ਦੌਰਾਨ ਬਤੌਰ ਵਿਕਟਕੀਪਰ 4 ਸ਼ਿਕਾਰ ਕੀਤੇ ਸਨ, ਜਿਸ 'ਚ 2 ਕੈਚ ਅਤੇ 2 ਸਟੰਪ ਸ਼ਾਮਲ ਹਨ। 2018 'ਚ ਰਾਜਸਥਾਨ ਰਾਇਲਜ਼ ਦੇ ਵਿਰੁੱਧ ਹੀ ਕੇ. ਕੇ. ਆਰ. ਵਲੋਂ ਖੇਡਦੇ ਹੋਏ 3 ਕੈਚ ਅਤੇ 1 ਸਟੰਪ ਕੀਤਾ ਸੀ।
ਹੁਣ ਤੱਕ ਆਈ. ਪੀ. ਐੱਲ. ਦੇ ਇਤਿਹਾਸ 'ਚ ਕਿਸੇ ਵਿਕਟਕੀਪਰ ਨੇ ਇਹ ਕਾਰਨਾਮਾ ਪਹਿਲਾਂ ਨਹੀਂ ਕੀਤਾ ਸੀ। ਇਸ ਦੇ ਨਾਲ-ਨਾਲ ਦਿਨੇਸ਼ ਕਾਰਤਿਕ ਆਈ. ਪੀ. ਐੱਲ. ਦੇ ਇਤਿਹਾਸ 'ਚ ਬਤੌਰ ਵਿਕਟਕੀਪਰ ਸਭ ਤੋਂ ਜ਼ਿਆਦਾ ਕੈਚ ਵਿਕਟਕੀਪਰ ਦੇ ਤੌਰ 'ਤੇ ਲੈਣ ਵਾਲੇ ਵਿਕਟਕੀਪਰ ਬਣ ਗਏ ਹਨ। ਉਨ੍ਹਾਂ ਨੇ ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ। ਧੋਨੀ ਨੇ ਆਈ. ਪੀ. ਐੱਲ. 'ਚ 109 ਕੈਚ ਵਿਕਟਕੀਪਰ ਦੇ ਤੌਰ 'ਤੇ ਕੀਤੇ ਹਨ ਤਾਂ ਉੱਥੇ ਹੀ ਦਿਨੇਸ਼ ਕਾਰਤਿਕ ਦੇ ਹੁਣ ਆਈ. ਪੀ. ਐੱਲ. 'ਚ 110 ਕੈਚ ਹੋ ਚੁੱਕੇ ਹਨ।

sant sagar