ਬਾਇਡਨ ਤੇ ਟਰੰਪ ਨੇ ਚਾਰ ਹੋਰ ਸੂਬਿਆਂ ’ਚ ਪ੍ਰਾਇਮਰੀ ਚੋਣਾਂ ਜਿੱਤੀਆਂ

ਬਾਇਡਨ ਤੇ ਟਰੰਪ ਨੇ ਚਾਰ ਹੋਰ ਸੂਬਿਆਂ ’ਚ ਪ੍ਰਾਇਮਰੀ ਚੋਣਾਂ ਜਿੱਤੀਆਂ

ਬਾਇਡਨ ਤੇ ਟਰੰਪ ਨੇ ਚਾਰ ਹੋਰ ਸੂਬਿਆਂ ’ਚ ਪ੍ਰਾਇਮਰੀ ਚੋਣਾਂ ਜਿੱਤੀਆਂ
ਵਾਸ਼ਿੰਗਟਨ (ਅਮਰੀਕਾ)-ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੀ ਚੋਣ ਪ੍ਰਕਿਰਿਆ ਤਹਿਤ ਰੋਡ ਆਈਲੈਂਡ, ਕੁਨੈਕਟੀਕਟ, ਨਿਊਯਾਰਕ ਅਤੇ ਵਿਸਕੌਨਸਿਨ ਵਿੱਚ ਮੰਗਲਵਾਰ ਨੂੰ ਹੋਈਆਂ ਪ੍ਰਾਇਮਰੀ ਚੋਣਾਂ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਸਾਨੀ ਨਾਲ ਜਿੱਤ ਹਾਸਲ ਕਰ ਲਈ। ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਬਾਇਡਨ (81) ਦਾ ਡੈਮੋਕਰੈਟਿਕ ਪਾਰਟੀ ਅਤੇ ਟਰੰਪ (77) ਦਾ ਰਿਪਬਲੀਕਨ ਪਾਰਟੀ ਦਾ ਉਮੀਦਵਾਰ ਬਣਨਾ ਲਗਪਗ ਤੈਅ ਹੈ। ਇਸ ਵਾਰ ਵੀ ਰਾਸ਼ਟਰਪਤੀ ਚੋਣਾਂ ਵਿੱਚ 2020 ਵਾਂਗ ਟਰੰਪ ਅਤੇ ਬਾਇਡਨ ਦੇ ਆਹਮੋ-ਸਾਹਮਣੇ ਹੋਣ ਦੀ ਸੰਭਾਵਨਾ ਹੈ।
ਬਾਇਡਨ ਅਤੇ ਟਰੰਪ ਦੀ ਜਿੱਤ ਦੇ ਨਾਲ ਹੀ ਉਨ੍ਹਾਂ ਨੂੰ ਮਿਲੇ ਡੈਲੀਗੇਟਾਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ ਹੈ। ਰਾਸ਼ਟਰਪਤੀ ਦੇ ਅਹੁਦੇ ਲਈ ਦੋਹਾਂ ਪਾਰਟੀਆਂ ਦੇ ਉਮੀਦਵਾਰ ਚੁਣਨ ਲਈ ਹੋਈਆਂ ਚੋਣਾਂ ਵਿੱਚ ਚਾਰੋਂ ਸੂਬਿਆਂ ਵਿੱਚ ਕਈ ਦਾਅਵੇਦਾਰਾਂ ਦੇ ਨਾਮ ਬੈਲੇਟ ਪੇਪਰਾਂ ਵਿੱਚ ਸਨ ਪਰ ਟਰੰਪ ਅਤੇ ਬਾਇਡਨ ਨੂੰ ਕਿਸੇ ਵੱਡੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਮੰਗਲਵਾਰ ਨੂੰ ਹੋਈਆਂ ਪ੍ਰਾਇਮਰੀ ਚੋਣਾਂ ਵਿੱਚ ਟਰੰਪ ਨੂੰ 75 ਫੀਸਦ ਤੋਂ ਜ਼ਿਆਦਾ ਵੋਟਾਂ ਮਿਲੀਆਂ, ਜਦਕਿ ਬਾਇਡਨ ਨੂੰ 80 ਫ਼ੀਸਦ ਤੋਂ ਵੱਧ ਵੋਟਾਂ ਹਾਸਲ ਹੋਈਆਂ। ਇਸ ਦੇ ਨਾਲ ਹੀ ਟਰੰਪ ਕੋਲ ਹੁਣ 1860 ਡੈਲੀਗੇਟਾਂ ਦਾ ਸਮਰਥਨ ਹੈ। ਬਾਇਡਨ ਨੇ ਹੁਣ ਤੱਕ 3030 ਡੈਲੀਗੇਟਾਂ ਦਾ ਸਮਰਥਨ ਹਾਸਲ ਕਰ ਲਿਆ ਹੈ ਜਦਕਿ ਪਾਰਟੀ ਉਮੀਦਵਾਰ ਬਣਨ ਵਾਸਤੇ 1968 ਡੈਲੀਗੇਟਾਂ ਦੀ ਲੋੜ ਹੁੰਦੀ ਹੈ।
ਬਾਇਡਨ ਨੂੰ ਚੋਣਾਂ ਦੌਰਾਨ ਕੁਝ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਉਨ੍ਹਾਂ ਨੇ ਡੈਮੋਕਰੈਟਿਕ ਪਾਰਟੀ ਦੇ ਮੈਂਬਰਾਂ ਨੂੰ ਰਾਸ਼ਟਰਪਤੀ ਖ਼ਿਲਾਫ਼ ਵੋਟ ਪਾਉਣ ਲਈ ਕਿਹਾ ਤਾਂ ਜੋ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਤੋਂ ਨਿਪਟਣ ਦੇ ਉਨ੍ਹਾਂ ਦੇ ਤਰੀਕੇ ਨੂੰ ਲੈ ਕੇ ਅਸਹਿਮਤੀ ਜਤਾਈ ਜਾ ਸਕੇ। 

ad