ਇਰਫਾਨ ਖਾਨ ਦੀ ਵਿਗੜੀ ਸਿਹਤ, ਆਈ.ਸੀ.ਯੂ. 'ਚ ਦਾਖਲ

ਇਰਫਾਨ ਖਾਨ ਦੀ ਵਿਗੜੀ ਸਿਹਤ, ਆਈ.ਸੀ.ਯੂ. 'ਚ ਦਾਖਲ

ਮੁੰਬਈ - ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਦੀ ਸਿਹਤ ਵਿਗੜਣ ਤੋਂ ਬਾਅਦ ਉਨ੍ਹਾਂ ਨੂੰ ਕੋਕੀਲਾਬੇਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਸਿਹਤ ਸਬੰਧੀ ਕੀ ਤਕਲੀਫ ਹੈ ਅਤੇ ਆਈ.ਸੀ.ਯੂ. 'ਚ ਕਿਉਂ ਦਾਖਲ ਕੀਤਾ ਗਿਆ ਹੈ, ਇਸ ਬਾਰੇ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਉਨ੍ਹਾਂ ਦੇ ਇਕ ਨੇੜਲੇ ਵਿਅਕਤੀ ਨੇ ਦੱਸਿਆ ਕਿ ਇਰਫਾਨ ਨੂੰ ਬੀਤੇ ਹਫਤੇ ਹੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਕੋਰੋਨਾ ਦੀ ਵਜ੍ਹਾ ਨਾਲ ਉਨ੍ਹਾਂ ਦੇ ਨਾਰਮਲ ਚੈਕਅਪ 'ਚ ਕੁਝ ਪ੍ਰੇਸ਼ਾਨੀ ਆ ਰਹੀ ਸੀ, ਇਸ ਲਈ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਰਫਾਨ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਹਨ, ਅਜਿਹੇ ਵਿਚ ਘਰ 'ਚ ਜਾਂਚ ਕਰਨ ਵਿਚ ਵੀ ਪ੍ਰੇਸ਼ਾਨੀ ਹੋ ਰਹੀ ਸੀ। ਇਰਫਾਨ ਦੀ ਹਾਲਤ ਸਥਿਰ ਹੈ। ਬੀਤੇ ਦਿਨੀਂ ਹੀ ਇਰਫਾਨ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ।

ad