ਇਜ਼ਰਾਈਲ ਵੱਲੋਂ ਰਾਫ਼ਾਹ ’ਚ ਸ਼ਰਨਾਰਥੀ ਕੈਂਪ ’ਤੇ ਮਿਜ਼ਾਈਲ ਹਮਲੇ
ਇਜ਼ਰਾਈਲ ਵੱਲੋਂ ਰਾਫ਼ਾਹ ’ਚ ਸ਼ਰਨਾਰਥੀ ਕੈਂਪ ’ਤੇ ਮਿਜ਼ਾਈਲ ਹਮਲੇ
ਦੀਰ ਅਲ ਬਲਾਹ, (ਇੰਡੋ ਕਨੇਡੀਅਨ ਟਾਇਮਜ਼)-ਫ਼ਲਸਤੀਨੀ ਸਿਹਤ ਕਰਮੀਆਂ ਨੇ ਦੱਸਿਆ ਕਿ ਗਾਜ਼ਾ ਦੇ ਦੱਖਣੀ ਸ਼ਹਿਰ ਰਾਫ਼ਾਹ ’ਚ ਬੇਘਰੇ ਲੋਕਾਂ ਲਈ ਬਣੇ ਤੰਬੂਆਂ ’ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਸਮੇਤ ਹੋਰ ਹਮਲਿਆਂ ਵਿੱਚ ਘੱਟ ਤੋਂ ਘੱਟ 45 ਜਣਿਆਂ ਦੀ ਮੌਤ ਹੋ ਗਈ ਅਤੇ ਕਈ ਲੋਕਾਂ ਦੇ ਮਲਬੇ ਹੇਠਾਂ ਫਸੇ ਹੋਣ ਦਾ ਖਦਸ਼ਾ ਹੈ। ਇਸ ਹਮਲੇ ’ਚ ਹਮਾਸ ਦੇ ਦੋ ਕਮਾਂਡਰ ਵੀ ਮਾਰੇ ਗਏ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਜ਼ਿਆਦਾਤਰ ਮਹਿਲਾਵਾਂ ਤੇ ਬੱਚੇ ਸ਼ਾਮਲ ਹਨ।
ਮੰਤਰਾਲੇ ਅਨੁਸਾਰ ਇਸ ਹਵਾਈ ਹਮਲੇ ’ਚ ਦਰਜਨਾਂ ਲੋਕ ਜ਼ਖ਼ਮੀ ਹੋਏ ਹਨ। ਕੌਮਾਂਤਰੀ ਨਿਆਂ ਅਦਾਲਤ ਨੇ ਇਜ਼ਰਾਈਲ ਨੂੰ ਰਾਫ਼ਾਹ ’ਚ ਆਪਣੀ ਫੌਜੀ ਕਾਰਵਾਈ ਰੋਕਣ ਦਾ ਹੁਕਮ ਦਿੱਤਾ ਸੀ ਜਿਸ ਤੋਂ ਦੋ ਦਿਨ ਬਾਅਦ ਅੱਜ ਇਹ ਹਮਲਾ ਕੀਤਾ ਗਿਆ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਇਜ਼ਰਾਈਲ ਦੇ ਹਮਲੇ ਤੋਂ ਪਹਿਲਾਂ ਤੱਕ ਰਾਫ਼ਾਹ ’ਚ ਗਾਜ਼ਾ ਦੀ ਅੱਧੀ ਤੋਂ ਵੱਧ ਆਬਾਦੀ ਨੇ ਸ਼ਰਨ ਲਈ ਹੋਈ ਸੀ। ਇਲਾਕੇ ’ਚ ਹਜ਼ਾਰਾਂ ਲੋਕ ਅਜੇ ਵੀ ਰਹਿ ਰਹੇ ਹਨ ਜਦਕਿ ਬਹੁਤ ਸਾਰੇ ਲੋਕ ਇੱਥੇਂ ਨਿਕਲ ਚੁੱਕੇ ਹਨ। ਸਭ ਤੋਂ ਵੱਡੇ ਹਵਾਈ ਹਮਲੇ ਦੀ ਫੁਟੇਜ ਨਾਲ ਇਲਾਕੇ ’ਚ ਭਾਰੀ ਤਬਾਹੀ ਦਾ ਮੰਜ਼ਰ ਦਿਖਾਈ ਦੇ ਰਿਹਾ ਹੈ। ਇਜ਼ਰਾਇਲੀ ਸੈਨਾ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਨੇ ਹਮਾਸ ਦੇ ਇੱਕ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਅਤੇ ਇਸ ’ਚ ਹਮਾਸ ਦੇ ਦੋ ਕੱਟੜਪੰਥੀ ਮਾਰੇ ਗਏ। ਸੈਨਾ ਨੇ ਦੱਸਿਆ ਕਿ ਉਹ ਖ਼ਬਰਾਂ ਦੀ ਜਾਂਚ ਕਰ ਰਹੀ ਹੈ ਕਿ ਨਾਗਰਿਕਾਂ ਨੂੰ ਨੁਕਸਾਨ ਪਹੁੰਚਿਆ ਹੈ ਜਾਂ ਨਹੀਂ। ਰੱਖਿਆ ਮੰਤਰੀ ਯੋਵ ਗੈਲੇਂਟ ਬੀਤੇ ਦਿਨ ਰਾਫ਼ਾਹ ਪੁੱਜੇ ਤੇ ਉਨ੍ਹਾਂ ਉੱਥੇ ਤੇਜ਼ ਹੁੰਦੀ ਮੁਹਿੰਮ ਬਾਰੇ ਜਾਣਕਾਰੀ ਦਿੱਤੀ।
ਫ਼ਲਸਤੀਨੀ ਰੈੱਡ ਕ੍ਰਿਸੈਂਟ ਸੁਸਾਇਟੀ ਦੇ ਬੁਲਾਰੇ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਰਾਫ਼ਾਹ ਦੇ ਤਲ ਅਲ ਸੁਲਤਾਨ ’ਚ ਬਚਾਅ ਕਾਰਜ ਅਜੇ ਜਾਰੀ ਹਨ। ਸੁਸਾਇਟੀ ਨੇ ਦੁਹਰਾਇਆ ਕਿ ਇਜ਼ਰਾਈਲ ਨੇ ਖੁਦ ਇਸ ਇਲਾਕੇ ਨੂੰ ਇੱਕ ‘ਮਨੁੱਖੀ ਖੇਤਰ’ ਐਲਾਨਿਆ ਸੀ। ਇਹ ਇਲਾਕਾ ਉਨ੍ਹਾਂ ਖੇਤਰਾਂ ’ਚ ਸ਼ਾਮਲ ਨਹੀਂ ਜਿਨ੍ਹਾਂ ਨੂੰ ਇਜ਼ਰਾਇਲੀ ਸੈਨਾ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਖਾਲੀ ਕਰਨ ਦਾ ਹੁਕਮ ਦਿੱਤਾ ਸੀ
.jpg)
.jpg)



.jpg)
.jpg)
.jpg)
.jpg)


.jpg)

.jpg)



.jpg)