'ਕੋਰੋਨਾ' ਦੇ ਵਧਦੇ ਮਾਮਲਿਆਂ ਤੋਂ ਚਿੰਤਿਤ ਧਰਮਿੰਦਰ, ਦੇਸ਼ ਲਈ ਮੰਗੀ ਦੁਆ

'ਕੋਰੋਨਾ' ਦੇ ਵਧਦੇ ਮਾਮਲਿਆਂ ਤੋਂ ਚਿੰਤਿਤ ਧਰਮਿੰਦਰ, ਦੇਸ਼ ਲਈ ਮੰਗੀ ਦੁਆ

ਜਲੰਧਰ  - 'ਕੋਰੋਨਾ ਵਾਇਰਸ' ਕਾਰਨ ਪੂਰੀ ਦੁਨੀਆ ਦਹਿਸ਼ਤ ਵਿਚ ਹੈ। ਆਮ ਲੋਕਾਂ ਦੀ ਤਰ੍ਹਾਂ 'ਲੌਕ ਡਾਊਨ' ਦੌਰਾਨ ਸਿਤਾਰੇ ਵੀ ਆਪਣੇ ਘਰਾਂ ਵਿਚ ਕੈਦ ਹੋ ਚੁੱਕੇ ਹਨ ਅਤੇ ਆਪਣਾ ਜ਼ਿਆਦਾ ਸਮਾਂ ਸੋਸ਼ਲ ਮੀਡੀਆ 'ਤੇ ਗੁਜ਼ਾਰ ਰਹੇ ਹਨ। ਬਾਲੀਵੁੱਡ ਦੇ ਹੀਮੇਨ ਧਰਮਿੰਦਰ ਆਪਣਾ ਸਮਾਂ ਮੁੰਬਈ ਸਥਿਤ ਆਪਣੇ ਫਾਰਮਹਾਉਸ 'ਤੇ ਬਿਤਾ ਰਹੇ ਹਨ। 84 ਸਾਲ ਦੇ ਧਰਮਿੰਦਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਅਤੇ ਆਪਣੀ 'ਲੌਕ ਡਾਊਨ' ਲਾਇਫ ਨਾਲ ਜੁੜੇ ਅਪਡੇਟਸ ਫੈਨਜ਼ ਨਾਲ ਸ਼ੇਅਰ ਵੀ ਕਰ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਇਕ 18 ਸੈਕਿੰਡ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ਟਰੈਕਟਰ 'ਤੇ ਬੈਠ ਕੇ ਖੇਤ ਜੋਤਦੇ ਨਜ਼ਰ ਆ ਰਹੇ ਹਨ। ਧਰਮਿੰਦਰ ਵੀਡੀਓ ਵਿਚ ਕਹਿੰਦੇ ਹਨ, ਦੋਸਤੋਂ ਕਹਿੰਦੇ ਹਨ ਤੁਸੀਂ ਇਨ੍ਹਾਂ ਛੋਟਾ ਖੇਤ ਤਾਂ ਮੈਂ ਜਿਵੇਂ-ਤਿਵੇਂ ਜੋਤ ਲੈਂਦਾ ਹਾਂ, ਇਸ ਨਾਲ ਥੋੜੀ ਐਕਸਰਸਾਇਜ਼ ਹੋ ਜਾਂਦੀ ਹੈ।''  
ਕੈਪਸ਼ਨ ਵਿਚ ਲਿਖਿਆ, ਕੋਰੋਨਾ ਨੂੰ ਹਰਾਇਆ 
ਇਸ ਵੀਡੀਓ  ਨਾਲ ਧਰਮਿੰਦਰਨੇ ਕੈਪਸ਼ਨ ਵਿਚ ਲਿਖਿਆ, ''ਕੋਰੋਨਾ ਵਾਇਰਸ ਖਿਲਾਫ ਜੰਗ ਵਿਚ ਤੁਹਾਡਾ ਸਭ ਦਾ ਹੋਂਸਲਾ ਵਧਾਉਣ ਲਈ ਕਹਿੰਦਾ ਹਾਂ, ਕੋਰੋਨਾ ਵਾਇਰਸ ਜਾਨੋ ਜਾਂਬਾਜ਼ ਹਾਂ ਅਸੀਂ , ਆਫ਼ਤ ਏ ਕੋਰੋਨਾ ਤੇਰੇ ਕਾਤਿਲ ਇਨਸਾਨੀਅਤ ਦੇ ਆਲਮਦਾਰ ਹਾਂ ਅਸੀਂ।''
ਕੋਰੋਨਾ ਸਾਡੇ ਬੁਰੇ ਕਰਮਾਂ ਦਾ ਫਲ : ਧਰਮਿੰਦਰ 
ਇਸ ਤੋਂ ਪਹਿਲਾ ਵੀ ਧਰਮਿੰਦਰ ਫੈਨਜ਼ ਨਾਲ ਸੋਸ਼ਲ ਡਿਸਟੇਨਸਿੰਗ ਬਣਾਈ ਰੱਖਣ ਅਤੇ ਘਰ ਵਿਚ ਰਹਿਣ ਦੀ ਅਪੀਲ ਕਰ ਚੁੱਕੇ ਹਨ। ਧਰਮਿੰਦਰ ਨੇ ਕਿਹਾ ਸੀ, ''ਅੱਜ ਇਨਸਾਨ ਆਪਣੇ ਗੁਨਾਹਾਂ ਦੀ ਸਜ਼ਾ (ਆਪਣੇ ਬੁਰੇ ਕਰਮਾਂ ਦਾ ਫਲ) ਪਾ ਰਿਹਾ ਹੈ। ਇਹ ਕੋਰੋਨਾ ਸਾਡੇ ਮਾੜੇ ਕਰਮਾਂ ਦਾ ਨਤੀਜਾ ਹੈ। ਜੇ ਅਸੀਂ ਇਨਸਾਨੀਅਤ ਨਾਲ ਪਿਆਰ ਕੀਤਾ ਹੁੰਦਾ ਤਾਂ ਇਹ ਬੁਰਾ ਸਮਾਂ ਕਦੇ ਨਾ ਦੇਖਦੇ। ਹਾਲੇ ਵੀ ਸਬਕ ਲੈ ਲੋ। ਮਿਲ-ਜੁਲ ਕੇ ਰਹੋ, ਇਨਸਾਨੀਅਤ ਨਾਲ ਪਿਆਰ ਕਰੋ ਅਤੇ ਆਪਣੇ ਅੰਦਰ ਦੀ ਇਨਸਾਨੀਅਤ ਨੂੰ ਹਮੇਸ਼ਾ ਜ਼ਿੰਦਾ ਰੱਖੋ।'' ਇਸ ਤੋਂ ਇਲਾਵਾ ਧਰਮਿੰਦਰ ਨੇ ਹੱਥ ਜੋੜ ਕੇ ਭਾਵੁਕ ਹੁੰਦੇ ਹੋਏ ਕਿਹਾ, ''ਅੱਜ ਮੈਂ ਇਹ ਬਹੁਤ ਦੁਖੀ ਹੋ ਕੇ ਕਹਿ ਰਿਹਾ ਹਾਂ। ਉਸਦੇ (ਭਗਵਾਨ ਦੇ) ਲਈ, ਆਪਣੇ ਲਈ, ਆਪਣੇ ਬੱਚਿਆਂ ਲਈ, ਦੁਨੀਆ ਲਈ ਅਤੇ ਇਨਸਾਨੀਅਤ ਲਈ ਇਕ ਹੋ ਜਾਓ।'' 
ਕੋਰੋਨਾ ਵਾਇਰਸ ਨੂੰ ਦੱਸਿਆ ਔਟੋਮਿਕ ਜੰਗ 
ਧਰਮਿੰਦਰ ਨੇ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਦੱਸਿਆ ਹੈ ਕਿ ''ਕੋਰੋਨਾ ਵਾਇਰਸ ਕਿਸੇ ਔਟੋਮਿਕ ਜੰਗ ਤੋਂ ਘੱਟ ਨਹੀਂ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਕਿਹਾ ਕਿ ਇਸ ਮੁਸ਼ਕਿਲ ਜੰਗ ਨੂੰ ਜਿੱਤਣਾ ਬਹੁਤ ਜ਼ਰੂਰੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਦੱਸੇ ਹੋਏ ਨਿਯਮਾਂ ਦੇ ਨਾਲ ਇਸ ਵਾਇਰਸ ਨੂੰ ਮਾਰ ਭਜਾਉਣਾ ਹੈ ਤਾਂ ਜੋ ਅਸੀਂ ਚੰਗੀ ਜ਼ਿੰਦਗੀ ਜੀਅ ਸਕੀਏ।''

ad