ਕੋਰੋਨਾ : ਕੰਪਨੀਆਂ ਦੇ ਨਿਕਲਣ ਦੇ ਡਰ ਤੋਂ ਬੌਖਲਾਇਆ ਚੀਨ, ਦਿੱਤਾ ਇਹ ਬਿਆਨ

ਕੋਰੋਨਾ : ਕੰਪਨੀਆਂ ਦੇ ਨਿਕਲਣ ਦੇ ਡਰ ਤੋਂ ਬੌਖਲਾਇਆ ਚੀਨ, ਦਿੱਤਾ ਇਹ ਬਿਆਨ

ਨਵੀਂ ਦਿੱਲੀ — ਕੋਰੋਨਾ ਸੰਕਟ ਅਤੇ ਲਾਕਡਾਉਨ ਕਾਰਨ ਸਪਲਾਈ ਚੇਨ ਪ੍ਰਭਾਵਿਤ ਹੋਣ ਦੇ ਬਾਅਦ ਚੀਨ ਵਿਚੋਂ ਕਰੀਬ 1000 ਕੰਪਨੀਆਂ ਆਪਣਾ ਕਾਰੋਬਾਰ ਭਾਰਤ ਵਿਚ ਸ਼ਿਫਟ ਕਰਨਾ ਚਾਹੁੰਦੀਆਂ ਹਨ। ਹੁਣੇ ਜਿਹੇ ਜਰਮਨੀ ਦੀ ਇਕ ਫੁੱਟਵੇਅਰ ਕੰਪਨੀ ਨੇ ਆਪਣਾ ਨਿਰਮਾਣ ਯੂਨਿਟ ਚੀਨ ਵਿਚੋਂ ਹਟਾ ਕੇ ਆਗਰਾ ਸ਼ਿਫਟ ਕਰਨ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਓਪੋ ਅਤੇ ਐਪਲ ਕੰਪਨੀਆਂ ਨੇ ਵੀ ਅਜਿਹੇ ਸੰਕੇਤ ਦਿੱਤੇ ਹਨ। ਇਸ 'ਤੇ ਚੀਨ ਬੌਖਲਾ ਗਿਆ ਹੈ। ਚੀਨੀ ਅਖਬਾਰ ਗਲੋਬਲ ਟਾਈਮਜ਼ 'ਚ ਛਪੇ ਇਕ ਲੇਖ ਵਿਚ ਚੀਨ ਦਾ ਗੁੱਸਾ ਸਾਫ ਦਿਖ ਰਿਹਾ ਹੈ।
ਭਾਰਤ ਨਹੀਂ ਬਣ ਸਕੇਗਾ ਚੀਨ ਦਾ ਵਿਕਲਪ
ਗਲੋਬਲ ਟਾਈਮਜ਼ ਨੇ ਇਕ ਲੇਖ ਵਿਚ ਕਿਹਾ ਕਿ ਲਾਕਡਾਉਨ ਦੇ ਕਾਰਨ ਭਾਰਤ ਦੀ ਅਰਥਵਿਵਸਥਾ ਪ੍ਰਭਾਵਿਤ ਹੋਈ ਹੈ। ਇਸ ਦੇ ਬਾਵਜੂਦ ਉਹ ਚੀਨ ਦਾ ਵਿਕਲਪ ਬਣਨ ਦਾ ਸਪਨਾ ਦੇਖ ਰਿਹਾ ਹੈ ਪਰ ਭਾਰਤ ਕਦੀ ਵੀ ਚੀਨ ਦਾ ਵਿਕਲਪ ਨਹੀਂ ਬਣ ਸਕੇਗਾ। ਲੇਖ ਦੇ ਸ਼ਬਦਾਂ ਤੋਂ ਹੀ ਚੀਨ ਦੀ ਬੌਖਲਾਹਟ ਦਾ ਪੱਧਰ ਦਿਖ ਰਿਹਾ ਹੈ। ਇਸ ਲੇਖ ਵਿਚ ਚੀਨ ਨੇ ਵੈਸਟਰਨ ਮੀਡੀਆ ਦਲਾਲ ਤੱਕ ਕਹਿ ਦਿੱਤਾ।
ਗਲੋਬਲ ਟਾਈਮਜ਼ ਨੇ ਮੀਡੀਆ ਰਿਪੋਰਟਸ ਦਾ ਹਵਾਲਾ ਦੇ ਕੇ ਲੇਖ ਲਿਖਿਆ ਹੈ,'ਭਾਰਤੇ ਦੇ ਉੱਤਰ ਪ੍ਰਦੇਸ਼ ਸੂਬੇ ਨੇ ਚੀਨ ਤੋਂ ਆਪਣੇ ਯੂਨਿਟ ਨੂੰ ਸ਼ਿਫਟ ਕਰਨ ਬਾਰੇ ਸੋਚ ਰਹੀਆਂ ਕੰਪਨੀਆਂ ਨੂੰ ਆਕਰਸ਼ਿਤ ਕਰਨ ਲਈ ਇਕ ਇਕਨਾਮਿਕ ਟਾਸਕ ਫੋਰਸ ਦਾ ਗਠਨ ਕੀਤਾ ਹੈ। ਹਾਲਾਂਕਿ ਭਾਰਤ ਦੀ ਇਹ ਸੋਚ ਗਲਤ ਹੈ। ਭਾਰਤ ਦੁਨੀਆ ਦੇ ਸਾਹਮਣੇ ਚੀਨ ਦਾ ਵਿਕਲਪ ਨਹੀਂ ਬਣ ਸਕੇਗਾ।'
ਭਾਰਤ ਸਫਲ ਨਹੀਂ ਹੋ ਸਕੇਗਾ : ਗਲੋਬਲ ਟਾਈਮਜ਼
ਹਾਲਾਂਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਮਹਾਂਮਾਰੀ ਦੇ ਦੌਰ 'ਚ ਆਰਥਿਕ ਦਬਾਅ ਦੇ ਵਿਚਕਾਰ ਚੀਨ ਨੂੰ ਪਿੱਛੇ ਛੱਡ ਕੇ ਭਾਰਤ ਦੁਨੀਆ ਦੀ ਅਗਲੀ ਫੈਕਟਰੀ ਬਣਨ ਦੀ ਉਮੀਦ ਘੱਟ ਹੀ ਹੈ। ਅਖਬਾਰ ਲਿਖਦਾ ਹੈ ਕਿ ਕੁਝ ਕੱਟੜ ਸਮਰਥਕ ਮੰਨ ਰਹੇ ਹਨ ਕਿ ਭਾਰਤ ਚੀਨ ਨੂੰ ਪਿੱਛੇ ਛੱਡਣ ਦੇ ਰਸਤੇ 'ਤੇ ਹੈ ਪਰ ਇਹ ਸਿਰਫ ਰਾਸ਼ਟਰਵਾਦੀ ਸੋਚ ਤੋਂ ਇਲਾਵਾ ਕੁਝ ਨਹੀਂ। ਇਹ ਰਾਸ਼ਟਰਵਾਦੀ ਡੀਂਗ ਹੈ।
ਆਪਣੀ ਭੜਾਸ ਕੱਢਦੇ ਹੋਏ ਗਲੋਬਲ ਟਾਈਮਜ਼ ਕਹਿੰਦਾ ਹੈ ਕਿ ਇਸ ਤਰ੍ਹਾਂ ਦੇ ਦੰਭ ਆਰਥਿਕ ਮੁੱਦਿਆਂ ਤੋਂ ਅੱਗੇ ਵਧ ਕੇ ਹੁਣ ਫੌਜੀ ਪੱਧਰ ਤੱਕ ਪਹੁੰਚ ਗਏ ਹਨ, ਜਿਸ ਕਾਰਨ ਕੁਝ ਲੋਕਾਂ ਨੂੰ ਗਲਤੀ ਨਾਲ ਇਹ ਵਿਸ਼ਵਾਸ ਹੋਣ ਲੱਗ ਗਿਆ ਹੈ ਕਿ ਉਹ ਚੀਨ ਦੇ ਨਾਲ ਸਰਹੱਦਾਂ ਨਾਲ ਜੁੜੇ ਮੁੱਦਿਆਂ ਦਾ ਸਾਹਮਣਾ ਕਰ ਸਕਦੇ ਹਨ। ਅਜਿਹੀ ਸੋਚ ਬਿਨਾਂ ਸ਼ੱਕ ਖਤਰਨਾਕ ਅਤੇ ਰਸਤੇ ਤੋਂ ਭਟਕਣ ਵਾਲੀ ਹੈ।
 

ad