ਭਾਈ ਤਿਲਕੂ ਜੀ ਦੀ ਯਾਦ ’ਚ ਗੁਰਦੁਆਰਾ ਸੰਤ ਸਾਗਰ ਸੈਕਰਾਮੈਂਟੋ ’ਚ 19 ਨਵੰਬਰ ਨੂੰ ਕਰਵਾਇਆ ਜਾਵੇਗਾ ਧਾਰਮਿਕ ਸਮਾਗਮ

ਭਾਈ ਤਿਲਕੂ ਜੀ ਦੀ ਯਾਦ ’ਚ ਗੁਰਦੁਆਰਾ ਸੰਤ ਸਾਗਰ ਸੈਕਰਾਮੈਂਟੋ ’ਚ 19 ਨਵੰਬਰ ਨੂੰ ਕਰਵਾਇਆ ਜਾਵੇਗਾ ਧਾਰਮਿਕ ਸਮਾਗਮ

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨਿੰਨ ਸੇਵਕ ਸਨ ਗੜ੍ਹਸ਼ੰਕਰ ਦੇ ਨਿਵਾਸੀ ਭਾਈ ਤਿਲਕੂ ਜੀ_ ਹੁੰਦਲ

ਸੈਕਰਾਮੈਂਟੋ (ਇੰਡੋ ਅਮੈਰਿਕਨ ਟਾਈਮਜ਼) - ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨਿੰਨ ਸੇਵਕ ਗੜ੍ਹਸ਼ੰਕਰ ਨਿਵਾਸੀ ਭਾਈ ਤਿਲਕੂ ਜੀ ਦੀ ਯਾਦ ’ਚ ਇਲਾਕਾ ਗੜ੍ਹਸ਼ੰਕਰ ਨਿਵਾਸੀਆਂ ਵਲੋਂ 17 ਤੋਂ 19 ਨਵੰਬਰ ਤੱਕ ਧਾਰਮਿਕ ਸਮਾਗਮ ਗੁਰਦੁਆਰਾ ਸੰਤ ਸਾਗਰ ਸੈਕਰਾਮੈਂਟੋ ’ਚ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਸੇਵਾਦਾਰ ਸ੍ਰ. ਨਰਿੰਦਰਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਭਾਈ ਤਿਲਕੂ ਜੀ ਦੀ ਯਾਦ ਵਿਚ ਗੜ੍ਹਸ਼ੰਕਰ ਵਿਖੇ ਗੁਰਦੁਆਰਾ ਸਾਹਿਬ ਵੀ ਸਥਾਪਤ ਹਨ ਜਿੱਥੇ 24 ਘੰਟੇ ਗੁਰੂ ਕਾ ਲੰਗਰ ਅਤੁਟ ਵਰਤਦਾ ਹੈ। ਭਾਈ ਤਿਲਕੂ ਜੀ ਦੀ ਯਾਦ ਵਿਚ ਦੇਸ਼ ਵਿਦੇਸ਼ ਵਸਦੀਆਂ ਸਮੂਹ ਸੰਗਤਾਂ ਸਮਾਗਮ ਕਰਵਾਉਂਦੀਆਂ ਰਹਿੰਦੀਆਂ ਹਨ। ਇਸ ਵਾਰ ਕੈਲੀਫੋਰਨੀਆਂ ਦੀਆਂ ਸੰਗਤਾਂ ਵਲੋਂ ਵੀ ਉੱਦਮ ਉਪਰਾਲਾ ਕੀਤਾ ਜਾ ਰਿਹਾ ਹੈ। ਗੁਰਦੁਆਰਾ ਸੰਤ ਸਾਗਰ ਸੈਕਰਾਮੈਂਟੋ ਵਿਖੇ ਮਿਤੀ 17 ਨਵੰਬਰ ਦਿਨ ਵੀਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਜਾਣਗੇ ਜਿਨ੍ਹਾਂ ਦੇ ਭੋਗ 19 ਨਵੰਬਰ ਦਿਨ ਸ਼ਨੀਵਾਰ ਨੂੰ ਪਾਏ ਜਾਣਗੇ। ਗੜ੍ਹਸ਼ੰਕਰ ਵਿਖੇ ਭਾਈ ਤਿਲਕੂ ਜੀ ਦੀ ਯਾਦ ਵਿਚ ਸਥਾਪਤ ਗੁਰਦੁਆਰਾ ਸਾਹਿਬ ਦੀ ਉਸਾਰੀ ਵਿਚ ਸੇਵਾਵਾਂ ਦੇਣ ਵਾਲੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤ ਜਾਵੇਗਾ ਅਤੇ ਇਸ ਮੌਕੇ ਗੜ੍ਹਸ਼ੰਕਰ ਇਲਾਕੇ ਦੀਆਂ ਸਮਾਜ ਸੇਵੀ ਸਖਸ਼ੀਅਤਾਂ ਨੂੰ ਵੀ ਉਚੇਚਾ ਤੌਰ ’ਤੇ ਬੁਲਾ ਕੇ ਮਾਣ ਸਨਮਾਨ ਦਿੱਤਾ ਜਾਵੇਗਾ। ਸਮਾਗਮ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਆਪ ਜੀ ਦੇ ਸੁਝਾਵਾਂ ਦੀ ਉਡੀਕ ਹੈ, ਸਮਾਗਮ ਵਿਚ ਸੇਵਾ ਭੇਟਾ ਜਾਂ ਰਾਏ ਦੇਣ ਦੇ ਚਾਹਵਾਨ ਸ੍ਰ. ਨਰਿੰਦਰਪਾਲ ਸਿੰਘ ਹੁੰਦਲ ਨਾਲ ਫੋਨ ਨੰਬਰ 916-432-0930 ’ਤੇ ਸੰਪਰਕ ਕਰਨ ਦੀ ਕਿਰਪਾਲਤਾ ਕਰਨ।  

sant sagar