ਅੰਤਰਰਾਸ਼ਟਰੀ ਕਬੱਡੀ ਪ੍ਰਮੋਟਰ ਜਸਦੇਵ ਸਿੰਘ ਗੋਲਾ ਦੀ ਮੌਤ
ਸਮਰਾਲਾ : ਅੰਤਰਰਾਸ਼ਟਰੀ ਪੱਧਰ ’ਤੇ ਕਬੱਡੀ ਦੇ ਮਸ਼ਹੂਰ ਪ੍ਰਮੋਟਰ ਜਸਦੇਵ ਸਿੰਘ ਗੋਲਾ ਦੀ ਦੇਰ ਰਾਤ ਸਮਰਾਲਾ ਨੇੜੇ ਪਵਾਤ ਪਿੰਡ ਦੇ ਨਹਿਰ ਪੁਲ ’ਤੇ ਵਾਪਰੇ ਹਾਦਸੇ ਵਿਚ ਮੌਤ ਹੋ ਜਾਣ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਜਸਦੇਵ ਸਿੰਘ ਸਮਰਾਲਾ ਵਿਚ ਆਯੋਜਿਤ ਹੋਣ ਵਾਲੇ ਸਾਲਾਨਾ ਕਬੱਡੀ ਕੱਪ ਵਿਚ ਹਿੱਸਾ ਲੈਣ ਲਈ ਅਮਰੀਕਾ ਤੋਂ ਆਏ ਸਨ। ਬੀਤੀ ਰਾਤ ਉਹ ਆਪਣੀ ਕਾਰ ਵਿਚ ਪਿੰਡ ਝਾੜ ਜਾ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਕਾਰ ਅੱਗੇ ਅਵਾਰਾ ਪਸ਼ੂ ਆ ਗਿਆ, ਜਿਸ ਕਾਰਨ ਉਨ੍ਹਾਂ ਨੇ ਬਰੇਕ ਲਗਾ ਦਿੱਤੀ ਅਤੇ ਨਤੀਜੇ ਵਜੋਂ ਪਿੱਛੋਂ ਆ ਰਹੇ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਸਮਰਾਲਾ ਨੇੜਲੇ ਪਿੰਡ ਝਾੜ ਸਾਹਿਬ ਦੇ ਰਹਿਣ ਵਾਲੇ ਜਸਦੇਵ ਸਿੰਘ ਗੋਲਾ ਖੁਦ ਅੰਤਰਰਾਸ਼ਟਰੀ ਪੱਧਰ ਦੇ ਮਸ਼ਹੂਰ ਕਬੱਡੀ ਖਿਡਾਰੀ ਰਹਿ ਚੁੱਕੇ ਹਨ।
ਪੰਜਾਬ ਦੀਆਂ ਵਿਰਾਸਤੀ ਖੇਡਾਂ ਖ਼ਾਸਕਰ ਮਾਂ ਖੇਡ ਕਬੱਡੀ ਨੂੰ ਪ੍ਰਮੋਟ ਕਰਨ ਵਿੱਚ ਉਨਾਂ ਦਾ ਬਹੁਤ ਵੱਡਾ ਯੋਗਦਾਨ ਮੰਨਿਆ ਜਾਂਦਾ ਰਿਹਾ ਹੈ। ਹੁਣ ਵੀ ਉਹ ਕਰੀਬ 20 ਦਿਨ ਪਹਿਲਾਂ ਹੀ ਮਾਲਵੇ ਦੇ ਮਸ਼ਹੂਰ ਖੇਡ ਮੇਲੇ ਦੀ ਮੇਜ਼ਬਾਨੀ ਕਰਨ ਲਈ ਅਮਰੀਕਾ ਤੋਂ ਭਾਰਤ ਪਰਤੇ ਸਨ। ਉਹ ਇਸ ਖੇਡ ਮੇਲੇ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਸਨ ਅਤੇ ਹਰ ਸਾਲ ਹੀ ਇਸ ਖੇਡ ਮੇਲੇ ਵਿੱਚ ਸ਼ਿਕਰਤ ਕਰਨ ਲਈ ਉੱਚੇਚੇ ਤੌਰ ’ਤੇ ਇੱਥੇ ਪੁੱਜਦੇ ਸਨ। ਜਸਦੇਵ ਦੀ ਮੌਤ ਨਾਲ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਵਿੱਚ ਡੂੰਘੇ ਸੋਗ ਦੀ ਲਹਿਰ ਫੈਲ ਗਈ ਹੈ। ਫਿਲਹਾਲ ਮਿ੍ਰਤਕ ਦੇਹ ਨੂੰ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਖਿਡਾਰੀ ਅਤੇ ਖੇਡ ਸੰਸਥਾਵਾਂ ਦੇ ਪ੍ਰਤੀਨਿੱਧੀ ਪਹੁੰਚੇ ਹੋਏ ਸਨ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆ ਵਿੱਚ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ , ਜਗਜੀਵਨ ਸਿੰਘ ਖੀਰਨੀਆਂ,ਕਾਂਗਰਸ ਹਲਕਾ ਇੰਚਾਰਜ ਰਾਜਾ ਗਿੱਲ,ਦੀਪੂ ਕਕਰਾਲਾ ਕੈਨੇਡਾ, ਫਿੰਡੀ ਝਾੜ ਸਾਹਿਬ, ਕਿੰਦਾ ਕਕਰਾਲਾ, ਸਾਬੀ ਕੂੰਨਰ, ਰਾਜਿੰਦਰ ਸਿੰਘ ਗਿੱਲ ਝਾੜ ਸਾਹਿਬ, ਜੱਸਾ ਪਵਾਤ, ਲਾਡੀ ਉਟਾਲਾਂ, ਗੁਰਮਿੰਦਰ ਸਿੰਘ ਗਰੇਵਾਲ ਅਤੇ ਰਿੰਕੂ ਵਾਲੀਆ, ਮੋਨੀ ਪਾਲਮਾਜਰਾ,ਸੁਰਿੰਦਰ ਕੁਮਾਰ ਕਾਲਾ ਮਾਦਪੁਰ,ਬਿਕਰਮ ਭਨੋਟ,ਰਣਦੀਪ ਬਸੰਤੀ ਆਦਿ ਹਾਜਰ ਸਨ ।
.jpg)

.jpg)


.jpg)
.jpg)
.jpg)
.jpg)


.jpg)

.jpg)



.jpg)