ਐੱਫ-1 ਚ ਚੋਟੀ ਤੇ ਚੱਲ ਰਹੇ ਵਰਸਟੈਪਨ ਨੈ ਫ੍ਰੈਂਚ ਗ੍ਰਾਂ. ਪ੍ਰੀ. ਜਿੱਤੀ

ਐੱਫ-1 ਚ ਚੋਟੀ ਤੇ ਚੱਲ ਰਹੇ ਵਰਸਟੈਪਨ ਨੈ ਫ੍ਰੈਂਚ ਗ੍ਰਾਂ. ਪ੍ਰੀ. ਜਿੱਤੀ

ਲਾ ਕਾਸਟੇਲੇ - ਫਾਰਮੂਲਾ ਵਨ ਚੈਂਪੀਅਨਸ਼ਿਪ ਵਿਚ ਚੋਟੀ 'ਤੇ ਚੱਲ ਰਹੇ ਮੈਕਸ ਵਰਸਟੈਪਨ ਨੇ ਆਖਰੀ ਲੈਪ ਤੋਂ ਪਹਿਲਾਂ ਲੂਈਸ ਹੈਮਿਲਟਨ ਨੂੰ ਪਛਾੜਦੇ ਹੋਏ ਫ੍ਰੈਂਚ ਗ੍ਰਾਂ. ਪ੍ਰੀ. ਜਿੱਤ ਲਈ ਤੇ ਖਿਤਾਬ ਦੇ ਆਪਣੇ ਵਿਰੋਧੀ 'ਤੇ 12 ਅੰਕਾਂ ਦੀ ਬੜ੍ਹਤ ਬਣਾ ਲਈ। ਵਰਸਟੈਪਨ ਡੀ. ਆਰ. ਐੱਸ. ਪ੍ਰਣਾਲੀ ਦਾ ਇਸਤੇਮਾਲ ਕਰਕੇ 52 ਲੈਪਾਂ ਵਿਚ ਹੈਮਿਲਟਨ ਦੇ ਬਰਾਬਰ ਪਹੁੰਚ ਗਿਆ ਅਤੇ ਸੈਸ਼ਨ ਦੀ ਤੀਜੀ ਰੇਸ ਜਿੱਤਣ ਲਈ ਉਸ ਨੂੰ ਪਿੱਛੇ ਛੱਡ ਦਿੱਤਾ।
ਇਸ ਵਰਸਟੈਪਨ ਦੇ ਕਰੀਅਰ ਦਾ 13ਵਾਂ ਖਿਤਾਬ ਹੈ। ਸਭ ਤੋਂ ਤੇਜ਼ ਲੈਪ ਲਈ ਬੋਨਸ ਅੰਕ ਨੇ ਰੈੱਡ ਬੁੱਲ ਲਈ ਦਿਨ ਸ਼ਾਨਦਾਰ ਬਣਾ ਦਿੱਤਾ, ਜਿਸ ਨੇ ਕਦੇ ਵੀ ਪਾਲ ਰਿਕਾਰਡ ਸਰਕਟ ਵਿਚ ਮਰਸੀਡੀਜ਼ ਨੂੰ ਨਹੀਂ ਪਛਾੜਿਆ ਸੀ। ਵਰਸਟੈਪਨ ਦੇ 131 ਅੰਕ ਹਨ ਜਦਕਿ ਹੈਮਿਲਟਨ ਦੇ 7 ਰੇਸਾਂ ਵਿਚੋਂ 119 ਅੰਕ ਹਨ। ਰੈੱਡ ਬੁੱਲ ਦੇ ਸਰਜੀਓ ਪੇਰੇਜ ਨੇ ਵਾਲਟੇਰੀ ਬੋਟਾਸ ਨੂੰ ਪਛਾੜ ਕੇ ਤੀਜਾ ਸਥਾਨ ਹਾਸਲ ਕੀਤਾ, ਜਿਸ ਨਾਲ ਰੈੱਡ ਬੁੱਲ ਨੇ ਕੰਸਟ੍ਰਕਟਰਸ ਚੈਂਪੀਅਨਸ਼ਿਪ ਵਿਚ ਬੜ੍ਹਤ ਮਜ਼ਬੂਤ ਕਰ ਲਈ ਹੈ। 

sant sagar