ਅਮਰੀਕੀ ਕੰਪਨੀ ਦਾ ਲੈਂਡਰ ‘ਬਲੂ ਘੋਸਟ’ ਚੰਨ ’ਤੇ ਉਤਰਿਆ

ਅਮਰੀਕੀ ਕੰਪਨੀ ਦਾ ਲੈਂਡਰ ‘ਬਲੂ ਘੋਸਟ’ ਚੰਨ ’ਤੇ ਉਤਰਿਆ

ਹੁਣ ਤੱਕ ਭਾਰਤ ਸਣੇ ਪੰਜ ਮੁਲਕ ਚੰਨ ’ਤੇ ਪਹੁੰਚਣ ’ਚ ਰਹੇ ਹਨ ਸਫਲ

ਕੇਪ ਕੈਨਵਰਲ,(ਇੰਡੋ ਕਨੇਡੀਅਨ ਟਾਇਮਜ਼)- ਇੱਕ ਨਿੱਜੀ ਅਮਰੀਕੀ ਕੰਪਨੀ ਦਾ ਪੁਲਾੜ ਜਹਾਜ਼ ਅੱਜ ਚੰਨ ’ਤੇ ਉਤਰਿਆ ਅਤੇ ਇੱਥੇ ਪੁਲਾੜ ਏਜੰਸੀ ਨਾਸਾ ਲਈ ਪ੍ਰਯੋਗ ਸ਼ੁਰੂ ਕੀਤੇ। ਫਾਇਰਫਲਾਈ ਏਅਰੋਸਪੇਸ ਦਾ ‘ਬਲੂ ਘੋਸਟ’ ਲੈਂਡਰ ਆਟੋਪਾਇਲਟ ਮੋਡ ’ਤੇ ਚੰਨ ਦੇ ਪੰਧ ’ਤੇ ਉਤਰਿਆ ਜਿਸ ਦਾ ਟੀਚਾ ਚੰਨ ਦੇ ਉੱਤਰ-ਪੂਰਬੀ ਸਿਰੇ ’ਤੇ ਸਥਿਤ ਪ੍ਰਾਚੀਨ ਜਵਾਲਾਮੁਖੀ ਗੁੰਬਦ ਦੀਆਂ ਢਲਾਣਾਂ ਤੱਕ ਪਹੁੰਚਣਾ ਸੀ। ਕੰਪਨੀ ਦੇ ਮਿਸ਼ਨ ਕੰਟਰੋਲ ਨੇ ਦੱਸਿਆ ਕਿ, ‘ਅਸੀਂ ਚੰਨ ’ਤੇ ਹਾਂ।’ ਨਾਲ ਹੀ ਉਸ ਨੇ ਦੱਸਿਆ ਕਿ ਲੈਂਡਰ ਦੀ ਸਥਿਤੀ ‘ਸਥਿਰ ਹੈ।’ ਟੈਕਸਾਸ ਸਥਿਤ ਕੰਪਨੀ ਫਾਇਰਫਲਾਈ ਏਅਰੋਸਪੇਸ ਨੇ ਇਹ ਪੁਲਾੜ ਜਹਾਜ਼ ਵਿਕਸਿਤ ਕੀਤਾ ਹੈ। ਫਾਇਰਫਲਾਈ ਸਟਾਰਟਅੱਪ ਇੱਕ ਦਹਾਕਾ ਪਹਿਲਾ ਹੀ ਸਥਾਪਤ ਹੋਇਆ ਸੀ। ਚੰਨ ’ਤੇ ਇਸ ਲੈਂਡਿੰਗ ਨੇ ਫਾਇਰਫਲਾਈ ਨੂੰ ਅਜਿਹਾ ਪਹਿਲਾ ਨਿੱਜੀ ਸੰਗਠਨ ਬਣਾ ਦਿੱਤਾ ਹੈ ਜਿਸ ਨੇ ਚੰਨ ’ਤੇ ਬਿਨਾਂ ਕਿਸੇ ਅੜਿੱਕੇ ਤੇ ਨੁਕਸਾਨ ਦੇ ਲੈਂਡਿੰਗ ਕੀਤੀ ਹੋਵੇ। ਹੁਣ ਤੱਕ ਸਿਰਫ਼ ਪੰਜ ਮੁਲਕ ਰੂਸ, ਅਮਰੀਕਾ, ਚੀਨ, ਭਾਰਤ ਤੇ ਜਪਾਨ ਹੀ ਚੰਨ ਤੱਕ ਪਹੁੰਚਣ ’ਚ ਕਾਮਯਾਬ ਹੋਏ ਹਨ। 

sant sagar