ਵਰੁਣ ਧਵਨ ਨੇ ਮਹਾਰਾਸ਼ਟਰ 'ਚ ਤਾਲਾਬੰਦੀ ਨੂੰ ਲੈ ਕੇ ਆਖੀ ਚਿੰਤਾ ਵਧਾਉਣ ਵਾਲੀ ਗੱਲ

ਵਰੁਣ ਧਵਨ ਨੇ ਮਹਾਰਾਸ਼ਟਰ 'ਚ ਤਾਲਾਬੰਦੀ ਨੂੰ ਲੈ ਕੇ ਆਖੀ ਚਿੰਤਾ ਵਧਾਉਣ ਵਾਲੀ ਗੱਲ

ਨਵੀਂ ਦਿੱਲੀ  : ਫ਼ਿਲਮ ਅਦਾਕਾਰ ਵਰੁਣ ਧਵਨ ਨੇ ਹਾਲ ਹੀ 'ਚ ਮਹਾਰਾਸ਼ਟਰ ਦੇ ਸੀ. ਐੱਮ. ਓ. ਦੇ ਸ਼ਬਦਾਂ ਨੂੰ ਲੈ ਕੇ ਆਪਣੀ ਗੱਲ ਆਖੀ, ਜੋ ਕਿ ਚਿੰਤਾ ਵਧਾਉਣ ਵਾਲੀ ਹੈ। ਵਰੁਣ ਧਵਨ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਮਹਾਰਾਸ਼ਟਰ ਦੇ ਸੀ. ਐੱਮ. ਓ. ਦੇ ਸਾਹਮਣੇ ਟਵੀਟ ਕਰਕੇ ਆਪਣੀ ਗੱਲ ਰੱਖੀ ਹੈ। ਇਸ 'ਚ ਕਿਹਾ ਗਿਆ ਹੈ ਕਿ ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਢਿੱਲ ਦੇਣ ਨਾਲ ਕੋਰੋਨਾ ਦੇ ਮਾਮਲੇ ਵਧ ਰਹੇ ਹਨ ਤਾਂ ਸਰਕਾਰ ਤਾਲਾਬੰਦੀ ਨੂੰ ਫਿਰ ਤੋਂ ਲਾਗੂ ਕਰਨ ਲਈ ਮਜਬੂਰ ਹੋ ਜਾਵੇਗੀ।
ਸਾਝੇ ਕੀਤੇ ਗਏ ਟਵੀਟ ਨਾਲ ਵਰੁਣ ਧਵਨ ਨੇ ਲਿਖਿਆ, ਜੇਕਰ ਲੋਕ ਨਹੀਂ ਸਮਝਦੇ ਤਾਂ ਕੋਈ ਰਸਤਾ ਨਹੀਂ ਬਚਦਾ ਹੈ।'' ਵਰੁਣ ਧਵਨ ਹਾਲ ਹੀ 'ਚ ਇਸ ਗੱਲ ਨੂੰ ਲੈ ਕੇ ਖ਼ਬਰਾਂ 'ਚ ਸਨ, ਜਦਕਿ ਉਨ੍ਹਾਂ ਨੇ ਫ਼ਿਲਮ ਉਦਯੋਗ ਦੇ ਪੰਜ ਲੱਖ ਮਜ਼ਦੂਰਾਂ ਦੀ ਮਦਦ ਲਈ ਪੈਸੇ ਦਾਨ ਕੀਤੇ। ਜੇਕਰ ਰਿਪੋਰਟਾਂ 'ਤੇ ਵਿਸ਼ਵਾਸ ਕੀਤਾ ਜਾਵੇ ਤਾਂ ਵਰੁਣ ਧਵਨ ਨੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਦੇ ਮਾਧਿਅਮ ਨਾਲ ਕਾਮਿਆਂ ਦੀ ਮਦਦ ਕੀਤੀ। ਅਸ਼ੋਕ ਪੰਡਿਤ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਕੇ ਆਪਣੇ ਟਵਿੱਟਰ ਹੈਂਡਲ ਤੋਂ ਵਰੁਣ ਧਵਨ ਨੂੰ ਉਸ ਦੇ ਸ਼ਾਨਦਾਰ ਯੋਗਦਾਨ ਲਈ ਧੰਨਵਾਦ ਕੀਤਾ ਸੀ।
ਭਾਰਤ ਦੇ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾ ਅਨੁਸਾਰ 8 ਜੂਨ ਨੂੰ ਤਾਲਾਬੰਦੀ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਹੋਈ ਸੀ। ਇਸ 'ਚ ਕੰਟੇਨਮੈਂਟ ਜ਼ੋਨ ਦੇ ਬਾਹਰ ਦੇ ਖੇਤਰਾਂ 'ਚ ਢਿੱਲ ਦਿੱਤੀ ਗਈ ਹੈ। ਇਸ ਦੇ ਚੱਲਦਿਆਂ ਸ਼ਾਪਿੰਗ ਮਾਲ, ਰੈਸਟੋਰੈਂਟਾਂ ਤੇ ਮੰਦਰਾਂ ਨੂੰ ਫਿਰ ਤੋਂ ਖੋਲ੍ਹ ਦਿੱਤਾ ਗਿਆ ਹੈ। ਹਾਲ ਹੀ 'ਚ ਸਿਹਤ ਮੰਤਰਾਲੇ ਨੇ 3OV94-19 ਦੇ ਪ੍ਰਸਾਰ ਨੂੰ ਰੋਕਣ ਲਈ ਇਨ੍ਹਾਂ ਸਥਾਨਾਂ ਲਈ ਐੱਸ. ਓ. ਪੀ. ਜਾਰੀ ਕੀਤੇ ਹਨ।

sant sagar