ਡਾ. ਨਵਜੋਤ ਕੌਰ ਸਿੱਧੂ ਦਾ ਅਪਰੇਸ਼ਨ ਸਫ਼ਲ

ਡਾ. ਨਵਜੋਤ ਕੌਰ ਸਿੱਧੂ ਦਾ ਅਪਰੇਸ਼ਨ ਸਫ਼ਲ

ਡਾ. ਨਵਜੋਤ ਕੌਰ ਸਿੱਧੂ ਦਾ ਅਪਰੇਸ਼ਨ ਸਫ਼ਲ
ਪਟਿਆਲਾ-ਕ੍ਰਿਕਟਰ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਕੈਂਸਰ ਨਾਲ ਜੂਝ ਰਹੀ ਹੈ। ਯਮੁਨਾਨਗਰ ਦੇ ਡਾ. ਵਰਿਆਮ ਸਿੰਘ ਹਸਪਤਾਲ ਵਿੱਚ ਵੀਰਵਾਰ ਸ਼ਾਮ ਉਨ੍ਹਾਂ ਦਾ ਅਪਰੇਸ਼ਨ ਕੀਤਾ ਗਿਆ। ਇਹ ਅਪਰੇਸ਼ਨ ਕਰੀਬ ਸਾਢੇ ਤਿੰਨ ਘੰਟੇ ਚੱਲਿਆ। ਪਤਾ ਲੱਗਾ ਹੈ ਕਿ ਸ਼ਾਮ ਪੰਜ ਵਜੇ ਅਪਰੇਸ਼ਨ ਸ਼ੁਰੂ ਹੋਇਆ ਤੇ ਅਪਰੇਸ਼ਨ ਮਗਰੋਂ ਉਹ ਠੀਕ ਹਨ। ਨਵਜੋਤ ਸਿੰਘ ਸਿੱਧੂ ਨੇ ਖ਼ੁਦ ਸੋਸ਼ਲ ਮੀਡੀਆ ’ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਿਖਿਆ ‘ਉਸ ਦਾ ਸੰਕਲਪ ਦ੍ਰਿੜ੍ਹ ਹੈ, ਮੁਸਕਾਨ ਉਸ ਦੇ ਚਿਹਰੇ ਤੋਂ ਕਦੇ ਨਹੀਂ ਜਾਂਦੀ, ਉਸ ਦੇ ਅੰਦਰ ਹਿੰਮਤ, ਉਸ ਦਾ ਨਾਮ ਨੋਨੀ ਹੈ।’ ਨਵਜੋਤ ਸਿੱਧੂ ਨੇ ਲਿਖਿਆ ਹੈ ਕਿ ‘ਡਾ. ਰੁਪਿੰਦਰ ਨੂੰ ਜਲਦੀ ਠੀਕ ਹੋਣ ਦੀ ਉਮੀਦ ਹੈ।’ ਹਸਪਤਾਲ ਦੀਆਂ ਕੁਝ ਤਸਵੀਰਾਂ ਵੀ ਨਵਜੋਤ ਸਿੱਧੂ ਨੇ ਸਾਂਝੀਆਂ ਕੀਤੀਆਂ ਹਨ।
ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਚਰਚਾ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਪਟਿਆਲਾ ਤੋਂ ਚੋਣ ਲੜੇਗੀ। ਕਰੀਬ ਦੋ ਮਹੀਨੇ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਸੀ ਕਿ ਉਹ ਚੋਣ ਨਹੀਂ ਲੜਨਗੇ। ਸਿੱਧੂ ਨੇ ਖ਼ੁਦ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਲਿਖਿਆ ਕਿ ਅਜਿਹੀਆਂ ਅਟਕਲਾਂ ’ਤੇ ਰੋਕ ਲੱਗਣੀ ਚਾਹੀਦੀ ਹੈ। ਨਵਜੋਤ ਸਿੰਘ ਸਿੱਧੂ ਨੇ ਵੀ ਕੈਂਸਰ ਵਿਰੁੱਧ ਲੜਾਈ ਵਿੱਚ ਡਾ.ਨਵਜੋਤ ਕੌਰ ਦਾ ਪੂਰਾ ਸਾਥ ਦਿੱਤਾ। ਹਰ ਕੀਮੋਥਰੈਪੀ ਮਗਰੋਂ ਨਵਜੋਤ ਸਿੰਘ ਸਿੱਧੂ ਉਨ੍ਹਾਂ ਨੂੰ ਕਦੇ ਰਮਣੀਕ ਥਾਵਾਂ ਦੀ ਯਾਤਰਾ ’ਤੇ ਅਤੇ ਕਦੇ ਰੂਹਾਨੀ ਯਾਤਰਾ ’ਤੇ ਲੈ ਕੇ ਜਾਂਦੇ ਰਹੇ। ਯਾਤਰਾਵਾਂ ਦੌਰਾਨ ਉਨ੍ਹਾਂ ਦੇ ਬੱਚੇ ਵੀ ਨਾਲ ਸਨ।

ad