ਅਪੂਰਵ ਲਖੀਆ ਦੀ ਵੈੱਬ ਸੀਰੀਜ਼ ‘ਕ੍ਰੈਕਡਾਊਨ’ ਵੂਟ ’ਤੇ ਰਿਲੀਜ਼ ਹੋਵੇਗੀ

ਅਪੂਰਵ ਲਖੀਆ ਦੀ ਵੈੱਬ ਸੀਰੀਜ਼ ‘ਕ੍ਰੈਕਡਾਊਨ’ ਵੂਟ ’ਤੇ ਰਿਲੀਜ਼ ਹੋਵੇਗੀ

‘ਸ਼ੂਟਆਊਟ ਐਟ ਲੋਖੰਡਵਾਲਾ’ ਅਤੇ ‘ਮਿਸ਼ਨ ਇਸਤਾਂਬੁਲ’ ਜਿਹੀਆਂ ਵੱਡੀਆਂ ਹਿੱਟ ਫ਼ਿਲਮਾਂ ਬਣਾਉਣ ਵਾਲੇ ਅਪੂਰਵ ਲਖੀਆ ਵੈੱਬ ਸੀਰੀਜ਼ ‘ਕ੍ਰੈਕਡਾਊਨ’ ਨਿਰਦੇਸ਼ਿਤ ਕਰਨਗੇ। ਉਹ ‘ਵੂਟ ਸਿਲੈਕਟ’ ਦੀ ਇਸ ਸੀਰੀਜ਼ ਬਾਰੇ ਉਤਸ਼ਾਹਿਤ ਹਨ ਤੇ ਉਨ੍ਹਾਂ ਨੂੰ ਆਸ ਹੈ ਕਿ ਦਰਸ਼ਕ ਇਸ ਨੂੰ ਪਸੰਦ ਕਰਨਗੇ। ਇਸ ਵਿਚ ਸਾਕਿਬ ਸਲੀਮ, ਸ਼੍ਰੇਆ ਪਿਲਗਾਓਂਕਰ, ਇਕਬਾਲ ਖ਼ਾਨ, ਰਾਜੇਸ਼ ਤੈਲੰਗ, ਅੰਕੁਰ ਭਾਟੀਆ ਤੇ ਹੋਰ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ। ਲਖੀਆ ਨੇ ਕਿਹਾ ਕਿ ਫ਼ਿਲਮਾਂ ਤੋਂ ਵੱਖ ਵੈੱਬ ਫਾਰਮੈੱਟ ਇਕ ਬਿਲਕੁਲ ਨਵਾਂ ਤਜਰਬਾ ਹੈ। ਉਨ੍ਹਾਂ ਕਿਹਾ ਕਿ ਵੈੱਬ ਸ਼ੋਅ ਲਈ ਪਟਕਥਾ ਹੋਰ ਹਿਸਾਬ ਨਾਲ ਲਿਖੀ ਜਾਂਦੀ ਹੈ। ਅੱਠ ਕੜੀਆਂ ਹੁੰਦੀਆਂ ਹਨ ਤੇ ਤੁਹਾਨੂੰ ਦਰਸ਼ਕਾਂ ਨੂੰ ਬੰਨ੍ਹ ਕੇ ਬਿਠਾਉਣ ਲਈ ਕੁਝ ਨਾ ਕੁਝ ਦਿਲਚਸਪ ਬਰਕਰਾਰ ਰੱਖਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸੀਰੀਜ਼ ਰਾਹੀਂ ਸ਼ਾਇਦ ਉਹ ਅਜਿਹਾ ਕਰਨ ਵਿਚ ਕਾਮਯਾਬ ਰਹੇ ਹਨ ਤੇ ਦਰਸ਼ਕ ਇਸ ਨੂੰ ਲਗਾਤਾਰ ਦੇਖਣਗੇ। ਫ਼ਿਲਮਸਾਜ਼ ਨੇ ਕਿਹਾ ਕਿ ਫ਼ਿਲਮਾਂ ਵਿਚ ਗੀਤ ਪਾਉਣੇ ਪੈਂਦੇ ਹਨ ਜਦਕਿ ਵੈੱਬ ਸੀਰੀਜ਼ ਵਿਚ ਕਹਾਣੀ ਹੀ ਸਭ ਕੁਝ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵੈੱਬ ’ਤੇ ਦੇਖਣ ਲਈ ਐਨਾ ਕੁਝ ਹੈ ਕਿ ਜੇ ਅਸੀਂ ਕੁਝ ਵੱਖਰਾ ਨਹੀਂ ਕਰਦੇ ਤਾਂ ਦਰਸ਼ਕ ਆਸਾਨੀ ਨਾਲ ਕਿਸੇ ਹੋਰ ਸ਼ੋਅ ਵੱਲ ਖਿੱਚੇ ਜਾ ਸਕਦੇ ਹਨ। ਇਹ ਸ਼ੋਅ ਖੁਫ਼ੀਆ ਏਜੰਸੀ ‘ਰਾਅ’ ਉਤੇ ਅਧਾਰਿਤ ਹੈ ਤੇ ਜਾਸੂਸੀ ਥ੍ਰਿਲਰ ਹੈ। ਸੱਤ-ਅੱਠ ਥਾਵਾਂ ’ਤੇ ਸ਼ੂਟ ਕੀਤਾ ਗਿਆ ਹੈ ਤੇ ਕਈ ਉਤਾਰ-ਚੜ੍ਹਾਅ ਹਨ। 

sant sagar