ਅਦਾਕਾਰ ਦਰਸ਼ਨ ਔਲਖ ਨੇ ਯਾਦ ਕਾਰਵਾਈਆਂ 'ਬਾਬੇ ਨਾਨਕ ਜੀ' ਦੀਆਂ ਇਹ ਗੱਲਾਂ

ਅਦਾਕਾਰ ਦਰਸ਼ਨ ਔਲਖ ਨੇ ਯਾਦ ਕਾਰਵਾਈਆਂ 'ਬਾਬੇ ਨਾਨਕ ਜੀ' ਦੀਆਂ ਇਹ ਗੱਲਾਂ

ਜਲੰਧਰ  - ਪੰਜਾਬੀ ਅਦਾਕਾਰ ਦਰਸ਼ਨ ਔਲਖ ਨੇ ਪੰਜਾਬੀ ਅਤੇ ਹਿੰਦੀ ਸਿਨੇਮਾ ਵਿਚ ਬਾਕਮਾਲ ਕਿਰਦਾਰਾਂ ਨਾਲ ਖੂਬ ਵਾਹ-ਵਾਹ ਖੱਟ ਚੁੱਕੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਹੁਤ ਹੀ ਕਮਾਲ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਉਨ੍ਹਾਂ ਨੇ ਬੀਤੇ ਦਿਨੀਂ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ ਅਤੇ 'ਧਰਤੀ ਦਿਵਸ' 'ਤੇ ਖਾਸ ਮੌਕੇ 'ਤੇ ਬਣਾਈ ਹੈ। ਦੱਸ ਦੇਈਏ ਕਿ ਹਰ ਸਾਲ 22 ਅਪ੍ਰੈਲ ਨੂੰ 'ਧਰਤ ਦਿਹਾੜਾ' ਮਨਾਇਆ ਜਾਂਦਾ ਹੈ। ਇਸ ਵੀਡੀਓ ਵਿਚ ਉਨ੍ਹਾਂ ਨੇ ਦੱਸਿਆ ਕਿ 'ਧਰਤ ਦਿਹਾੜੇ' ਦੇ ਮੌਕੇ 'ਤੇ ਉਹ ਇਸ ਗੰਭੀਰ ਮੁੱਦੇ 'ਤੇ ਕੁਝ ਗੱਲਾਂ ਆਪਣੇ ਦਰਸ਼ਕਾਂ ਸ਼ੇਅਰ ਕਰਨ ਜਾ ਰਹੇ ਹਨ। ਵੀਡੀਓ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸੱਚਾ ਤੇ ਸੁੱਚਾ ਜੀਵਨ ਦਿੱਤਾ ਹੈ। ਬਾਬਾ ਨਾਨਕ ਜੀ ਨੇ ਤਿੰਨ ਸ਼ਬਦਾਂ ਵਿਚ ਸਾਡੇ ਜੀਵਨ ਦੀ ਸਾਰੀ ਕਹਾਣੀ ਦਰਸਾ ਦਿੱਤੀ ਹੈ। ਇਸ ਵੀਡੀਓ ਦੀ ਕੈਪਸ਼ਨ ਵਿਚ ਲਿਖਿਆ, ''ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥'
ਦਰਸ਼ਨ ਔਲਖ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, ''ਅਸੀਂ ਪਵਣ, ਪਾਣੀ ਤੇ ਧਰਤੀ ਇਹ ਤਿੰਨੋਂ ਹੀ ਚੀਜ਼ਾਂ ਖਰਾਬ ਕਰ ਦਿੱਤੀਆਂ ਹਨ। ਪਵਣ ਵੀ ਅਸੀਂ ਖਰਾਬ ਕਰ ਦਿੱਤੀ ਹੈ ਦਰੱਖਤ ਕੱਟ-ਕੱਟ ਕੇ। ਧਰਤੀ ਵਿਚ ਨਕਲੀ ਤੇ ਕੈਮੀਕਲ ਵਾਲੀਆਂ ਖਾਂਦਾ ਪਾ ਕੇ ਮਿੱਟੀ ਨੂੰ ਖਰਾਬ ਕਰ ਦਿੱਤਾ ਹੈ। ਪਾਣੀ ਦਾ ਲੇਵਲ ਵੀ ਹੇਠਾ ਡਿੱਗ ਗਿਆ ਹੈ ਅਤੇ ਪਾਣੀ ਬਿਨਾ ਜੀਵਨ ਸੰਭਵ ਨਹੀਂ ਹੈ। ਜਿਸ ਦਿਨ ਪਾਣੀ ਖ਼ਤਮ ਹੋ ਗਿਆ ਤਾਂ ਬਾਬਾ ਨਾਨਕ ਜੀ ਦੀਆਂ ਆਖੀਆਂ ਗੱਲਾਂ ਯਾਦ ਆਉਣਗੀਆਂ। ਇਸ ਵੀਡੀਓ ਵਿਚ ਉਨ੍ਹਾਂ ਨੇ ਲੋਕਾਂ ਨੂੰ ਹਵਾ, ਪਾਣੀ ਅਤੇ ਧਰਤੀ ਲਈ ਗੰਭੀਰ ਹੋ ਕੇ ਸੋਚਣ ਦੀ ਆਖੀ ਹੈ ਅਤੇ ਜਿਹੜਾ ਨੁਕਸਾਨ ਅਸੀਂ ਕੁਦਰਤ ਨੂੰ ਪਹੁੰਚਾ ਚੁੱਕੇ ਹਾਂ, ਉਸਨੂੰ ਕਿਵੇਂ ਠੀਕ ਕਰਨਾ ਹੈ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਰਲ-ਮਿਲ ਕੇ ਇਸ ਨੂੰ ਸਹੀ ਕਰਨ ਦਾ ਹੱਲ ਲੱਭਣਾ ਚਾਹੀਦਾ ਹੈ। ਉਨ੍ਹਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ ਕਿ ਕੋਰੋਨਾ ਵਾਇਰਸ ਖਿਲਾਫ ਚੱਲ ਰਹੀ ਜੰਗ ਨੂੰ ਜਿੱਤ ਸਕੀਏ।'' 

ad