ਅਦਾਕਾਰ ਏਜਾਜ਼ ਖਾਨ ਨੂੰ 24 ਤਕ ਹਿਰਾਸਤ ’ਚ ਭੇਜਿਆ

ਅਦਾਕਾਰ ਏਜਾਜ਼ ਖਾਨ ਨੂੰ 24 ਤਕ ਹਿਰਾਸਤ ’ਚ ਭੇਜਿਆ

ਆਪਣੇ ਫੇਸਬੁੱਕ ਖਾਤੇ ’ਤੇ ਇਤਰਾਜ਼ਯੋਗ ਪੋਸਟ ਪਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਅਦਾਕਾਰ ਏਜਾਜ਼ ਖਾਨ ਨੂੰ ਅੱਜ ਮੁੰਬਈ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 24 ਅਪਰੈਲ ਤਕ ਪੁਲੀਸ ਹਿਰਾਸਤ ਵਿਚ ਭੇਜ ਦਿੱਤਾ ਹੈ।
ਖਾਨ ਦੀ ਵਕੀਲ ਨਾਜ਼ਨੀਨ ਖੱਤਰੀ ਨੇ ਅਦਾਕਾਰ ਲਈ ਜ਼ਮਾਨਤ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਉਸ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਉਸ ਦਾ ਅਪਰਾਧ ਜ਼ਮਾਨਤ ਦੇਣ ਯੋਗ ਨਹੀਂ ਹੈ, ਜਿਸ ਕਾਰਨ ਉਸ ’ਤੇ ਆਈਪੀਸੀ ਦੀ ਧਾਰਾ 153ਏ (ਵੱਖ ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਉਣਾ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਰਿਆਲਿਟੀ ਸ਼ੋਅ ‘ਬਿੱਸ ਬੌਸ’ ਵਿਚ ਭਾਗ ਲੈ ਚੁੱਕੇ ਏਜਾਜ਼ ਖਾਨ ਨੂੰ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਕੀਤੀ ਗਈ ਟਿੱਪਣੀ ਕਾਰਨ ਸ਼ਨਿੱਚਰਵਾਰ ਨੂੰ ਖਾਰ ਥਾਣੇ ਵਿਚ ਬੁਲਾਇਆ ਗਿਆ ਸੀ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਥਾਣੇ ਦੇ ਸੀਨੀਅਰ ਅਧਿਕਾਰੀ ਗਜਾਨਨ ਕਬਦੁਲੇ ਦੇ ਅਨੁਸਾਰ, ‘ਅਦਾਕਾਰ ਨੂੰ ਬਾਂਦਰਾ ਮੈਟਰੋਪਾਲਿਟਨ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿਸ ਨੇ ਉਸ ਨੂੰ 24 ਅਪਰੈਲ ਤਕ ਪੁਲੀਸ ਹਿਰਾਸਤ ਵਿਚ ਭੇਜ ਦਿੱਤਾ ਹੈ। ਹੁਣ ਉਸ ਨੂੰ ਬਾਂਦਰਾ ਥਾਣੇ ਵਿਚ ਹਵਾਲਾਤ ਵਿਚ ਰੱਖਿਆ ਜਾਵੇਗਾ। ਇਸ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ।’

ad