ਪਿਓ-ਧੀ ਦੇ ਖੂਬਬੂਰਤ ਰਿਸ਼ਤੇ ’ਤੇ ਆਧਾਰਿਤ ਹੈ ਫ਼ਿਲਮ ‘ਥੱਪੜ’: ਤਾਪਸੀ

ਪਿਓ-ਧੀ ਦੇ ਖੂਬਬੂਰਤ ਰਿਸ਼ਤੇ ’ਤੇ ਆਧਾਰਿਤ ਹੈ ਫ਼ਿਲਮ ‘ਥੱਪੜ’: ਤਾਪਸੀ

ਅਦਾਕਾਰਾ ਤਾਪਸੀ ਪੰਨੂ ਨੇ ਟਵਿੱਟਰ ’ਤੇ ਪੋਸਟ ਪਾ ਕੇ ਇਹ ਜ਼ਿਕਰ ਕੀਤਾ ਹੈ ਕਿ ਕਿਸੇ ਇਨਸਾਨ ਦੀ ਜ਼ਿੰਦਗੀ ਵਿੱਚ ਉਸ ਦੇ ਮਾਪਿਆਂ ਦੀ ਕਿੰਨੀ ਅਹਿਮੀਅਤ ਹੁੰਦੀ ਹੈ, ਵਿਸ਼ੇਸ਼ ਕਰ ਕੇ ਜਦੋਂ ਉਹ ਇਕ ਔਰਤ ਹੋਵੇ। ਤਾਪਸੀ ਇਨ੍ਹਾਂ ਦਿਨੀਂ ਆਪਣੀ ਆਗਾਮੀ ਫ਼ਿਲਮ ‘ਥੱਪੜ’ ਨਾਲ ਚਰਚਾ ’ਚ ਹੈ। ਉਸ ਨੇ ਟਵਿੱਟਰ ’ਤੇ ਇਸ ਫ਼ਿਲਮ ਵਿੱਚ ਉਸ ਦੇ ਪਿਤਾ ਦੀ ਭੂਮਿਕਾ ਨਿਭਾਉਣ ਵਾਲੇ ਕੁਮੁਦ ਮਿਸ਼ਰਾ ਨਾਲ ਤਸਵੀਰ ਸਾਂਝੀ ਕੀਤੀ। ਉਸ ਨੇ ਇਸ ਤਸਵੀਰ ਨਾਲ ਲਿਖਿਆ ਕਿ ਅੰਮ੍ਰਿਤਾ (ਤਾਪਸੀ ਦਾ ਫ਼ਿਲਮ ਵਿੱਚ ਰੋਲ) ਸੋਚਦੀ ਹੈ ਕਿ ਉਸ ਦਾ ਜੀਵਨ ਸਾਥੀ ਉਸ ਦੇ ਪਿਤਾ ਵਾਂਗ ਹੋਵੇ ਅਤੇ ਮਾੜੇ ਵਖ਼ਤ ਵਿੱਚ ਉਸ ਦਾ ਸਾਥ ਦੇਵੇ ਪਰ ਵਾਪਰਦਾ ਕੁਝ ਹੋਰ ਹੀ ਹੈ।’ ਫ਼ਿਲਮ ‘ਥੱਪੜ’ ਵਿੱਚ ਪਿਓ-ਧੀ ਦੇ ਖ਼ੂਬਸੂਰਤ ਰਿਸ਼ਤੇ ਨੂੰ ਦਿਖਾਇਆ ਗਿਆ ਹੈ। ਇਸ ਫ਼ਿਲਮ ਨੂੰ ਅਨੁਭਵ ਸਿਨਹਾ ਨੇ ਨਿਰਦੇਸ਼ਿਤ ਕੀਤਾ ਹੈ। ਫ਼ਿਲਮ ਵਿੱਚ ਅਦਾਕਾਰ ਰਤਨਾ ਪਾਠਕ ਸ਼ਾਹ, ਮਾਨਵ ਕੌਲ, ਦੀਆ ਮਿਰਜ਼ਾ, ਤਨਵੀ ਆਜ਼ਮੀ ਅਤੇ ਰਾਮ ਕੁਮਾਰ ਭੂਮਿਕਾਵਾਂ ਨਿਭਾਉਣਗੇ। ਫ਼ਿਲਮ ‘ਥੱਪੜ’ 28 ਫਰਵਰੀ ਨੂੰ ਰਿਲੀਜ਼ ਹੋਵੇਗੀ।

ad