ਫਿਲਮ 'ਸ਼ੂਟਰ' ਨੂੰ ਲੈ ਕੇ ਵਿਵਾਦਾਂ 'ਚ ਘਿਰੇ ਨਿਰਮਾਤਾ ਕੇ. ਵੀ. ਢਿੱਲੋਂ, FIR ਦਰਜ

ਫਿਲਮ 'ਸ਼ੂਟਰ' ਨੂੰ ਲੈ ਕੇ ਵਿਵਾਦਾਂ 'ਚ ਘਿਰੇ ਨਿਰਮਾਤਾ ਕੇ. ਵੀ. ਢਿੱਲੋਂ, FIR ਦਰਜ

ਜਲੰਧਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਫਿਲਮ 'ਸ਼ੂਟਰ' 'ਤੇ ਪਾਬੰਦੀ ਲਾਉਣ ਦੇ ਹੁਕਮ ਬੀਤੇ ਦਿਨੀਂ ਦਿੱਤੇ ਹਨ। ਦਰਅਸਲ, ਇਹ ਫਿਲਮ ਬਦਨਾਮ ਸਰਗਣੇ ਸੁੱਖਾ ਕਾਹਲਵਾਂ ਦੇ ਜੀਵਨ ਅਤੇ ਅਖੌਤੀ ਜੁਰਮਾਂ 'ਤੇ ਅਧਾਰਿਤ ਹੈ ਅਤੇ ਇਸ ਨਾਲ ਹਿੰਸਾ, ਜੁਰਮਾਂ, ਫਿਰੌਤੀਆਂ, ਧਮਕੀਆਂ ਅਤੇ ਹੋਰ ਅਪਰਾਧਿਕ ਸਰਗਮੀਆਂ ਨੂੰ ਕੇਸ ਦਰਜ ਕਰ ਲਿਆ ਹੈ। ਫਿਲਮ ਨਿਰਮਾਤਾ ਤੇ ਹੋਰਨਾਂ ਖਿਲਾਫ ਧਾਰਾ- 153, 153 ਏ, 153 ਬੀ, 160, 107, 505 ਦੇ ਤਹਿਤ ਮੋਹਾਲੀ 'ਚ ਐੱਫ. ਆਈ. ਆਰ. ਨੰਬਰ 3 ਦਰਜ ਕੀਤੀ ਗਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਫਿਲਮ 'ਸ਼ੂਟਰ' ਰਾਹੀਂ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਭੜਕਾਇਆ ਜਾ ਸਕਦਾ ਹੈ ਅਤੇ ਇਸ ਨਾਲ ਅਮਨ-ਸ਼ਾਂਤੀ ਨੂੰ ਖਤਰਾ ਪੈਦਾ ਹੋ ਸਕਦਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਕਿਹਾ ਹੈ ਕਿ, ''ਉਹ ਫਿਲਮ ਦੇ ਨਿਰਮਾਤਾ ਕੇ. ਵੀ. ਢਿੱਲੋਂ ਦੇ ਖਿਲਾਫ ਕਾਰਵਾਈ ਦੀ ਸੰਭਾਵਨਾ ਦਾ ਜਾਇਜ਼ਾ ਲੈਣ, ਜਿਨ੍ਹਾਂ ਨੇ ਪਿਛਲੇ ਸਾਲ ਲਿਖਤੀ ਤੌਰ 'ਤੇ ਫਿਲਮ ਬਾਰੇ ਭਰੋਸਾ ਦਿੱਤਾ ਸੀ। ਮੁੱਖ ਮੰਤਰੀ ਨੇ ਡੀ. ਜੀ. ਪੀ. ਨੂੰ ਇਹ ਵੀ ਕਿਹਾ ਹੈ ਕਿ ਉਹ ਫਿਲਮ ਦੇ ਪ੍ਰਚਾਰਕਾਂ, ਨਿਰਦੇਸ਼ਕਾਂ ਅਤੇ ਅਦਾਕਾਰਾਂ ਬਾਰੇ ਵੀ ਪੜਤਾਲ ਕਰਨ।''
ਸਰਕਾਰੀ ਤਰਜਮਾਨ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਅਜਿਹੀ ਕਿਸੇ ਵੀ ਫਿਲਮ ਅਤੇ ਗੀਤਾਂ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਦੇਵੇਗੀ, ਜਿਸ ਨਾਲ ਰਾਜ 'ਚ ਜੁਰਮ, ਹਿੰਸਾ ਅਤੇ ਸਰਗਣਿਆਂ ਨੂੰ ਉਤਸ਼ਾਹ ਮਿਲੇ ਕਿਉਂਕਿ ਪਹਿਲਾਂ ਹੀ ਅਕਾਲੀ ਹਕੂਮਤ ਦੌਰਾਨ ਰਾਜਸੀ ਆਗੂਆਂ ਦੀ ਸਰਪ੍ਰਸਤੀ 'ਚ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਫੀ ਸ਼ਹਿ ਮਿਲੀ ਹੈ।
ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬੀ ਫਿਲਮ 'ਤੇ ਰੋਕ ਲਾਉਣ ਦੇ ਮਾਮਲੇ 'ਚ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ 'ਚ ਵਿਚਾਰ-ਵਟਾਂਦਰਾ ਹੋਇਆ ਸੀ। ਮੀਟਿੰਗ 'ਚ ਏ. ਡੀ. ਜੀ. ਪੀ. (ਇੰਟੈਲੀਜੈਂਸ) ਵਰਿੰਦਰ ਕੁਮਾਰ ਵੀ ਮੌਜੂਦ ਸਨ, ਜਿਨ੍ਹਾਂ ਨੇ ਫਿਲਮ 'ਤੇ ਰੋਕ ਲਾਉਣ ਦੀ ਸਿਫ਼ਾਰਿਸ਼ ਕੀਤੀ ਸੀ। ਇਹ ਫਿਲਮ ਗੈਂਗਸਟਰ ਕਾਹਲਵਾਂ ਦੇ ਜੀਵਨ 'ਤੇ ਅਧਾਰਿਤ ਹੈ ਜਿਹੜਾ ਕਤਲਾਂ ਅਤੇ ਫਿਰੌਤੀਆਂ ਦੇ 20 ਤੋਂ ਵੱਧ ਮਾਮਲਿਆਂ 'ਚ ਸ਼ਾਮਿਲ ਸੀ ਅਤੇ ਜਿਸ ਨੂੰ 22 ਜਨਵਰੀ 2015 ਨੂੰ ਇਕ ਹੋਰ ਸਰਗਣੇ ਵਿੱਕੀ ਗੌਂਡਰ ਅਤੇ ਉਸ ਦੇ ਜੁੰਡੀਦਾਰਾਂ ਨੇ ਉਸ ਸਮੇਂ ਹਲਾਕ ਕਰ ਦਿੱਤਾ ਸੀ, ਜਦੋਂ ਉਸ ਨੂੰ ਜਲੰਧਰ 'ਚ ਅਦਾਲਤੀ ਕਾਰਵਾਈ ਤੋਂ ਬਾਅਦ ਵਾਪਸ ਪਟਿਆਲਾ ਜੇਲ ਲਿਜਾਇਆ ਜਾ ਰਿਹਾ ਸੀ।
ਫਿਲਮ ਨਿਰਮਾਤਾ ਢਿੱਲੋਂ ਨੇ ਮੋਹਾਲੀ ਦੇ ਐੱਸ.ਐੱਸ.ਪੀ. ਨੂੰ ਲਿਖੇ ਖ਼ਤ 'ਚ ਭਰੋਸਾ ਦਿੱਤਾ ਸੀ ਕਿ ਉਹ ਫਿਲਮ ਨਿਰਮਾਣ ਰੋਕ ਰਹੇ ਹਨ ਪਰ ਇਸ ਨੂੰ ਜਾਰੀ ਰੱਖਿਆ ਗਿਆ ਅਤੇ ਇਹ ਫਿਲਮ 21 ਫਰਵਰੀ ਨੂੰ ਰਿਲੀਜ਼ ਕਰਨ ਜਾ ਰਹੇ ਸਨ।

ad