'ਕੋਰੋਨਾ' ਦੌਰਾਨ ਕੰਮ ਕਰਨ ਵਾਲੇ ਸਿਹਤ ਕਰਮਚਾਰੀਆਂ ਲਈ ਪ੍ਰਿਯੰਕਾ ਚੋਪੜਾ ਨੇ ਕੀਤਾ ਖਾਸ ਐਲਾਨ

'ਕੋਰੋਨਾ' ਦੌਰਾਨ ਕੰਮ ਕਰਨ ਵਾਲੇ ਸਿਹਤ ਕਰਮਚਾਰੀਆਂ ਲਈ ਪ੍ਰਿਯੰਕਾ ਚੋਪੜਾ ਨੇ ਕੀਤਾ ਖਾਸ ਐਲਾਨ

ਜਲੰਧਰ  - ਦੇਸ਼ ਭਰ ਵਿਚ 'ਕੋਰੋਨਾ ਵਾਇਰਸ' ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਆਏ ਦਿਨ 'ਕੋਰੋਨਾ' ਦੇ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਵਧਦਾ ਜਾ ਰਿਹਾ ਹੈ। ਇਸ ਮੁਸ਼ਕਿਲ ਸਮੇਂ ਵਿਚ ਸਿਹਤ ਕਰਮਚਾਰੀ, ਪੁਲਸ ਅਤੇ ਜ਼ਰੂਰੀ ਸਰਕਾਰੀ ਸੇਵਾਵਾਂ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ। ਇਸੇ ਦੌਰਾਨ ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ ਸਿਹਤ ਕਰਮਚਾਰੀਆਂ ਨੂੰ 10 ਹਜ਼ਾਰ ਜੋੜੀਆਂ ਜੁੱਤੀਆਂ ਦੇਣ ਦਾ ਐਲਾਨ ਕੀਤਾ ਹੈ। ਪ੍ਰਿਯੰਕਾ ਚੋਪੜਾ 'ਕੋਰੋਨਾ ਵਾਇਰਸ' ਦੌਰਾਨ ਆਪਣੀ ਜਾਨ 'ਤੇ ਖੇਡ ਕੇ ਲੋਕਾਂ ਦੀ ਮਦਦ ਕਰਨ ਵਾਲੇ ਕੇਰਲ, ਮਹਾਰਾਸ਼ਟਰ, ਹਰਿਆਣਾ ਅਤੇ ਕਰਨਾਟਕ ਵਿਚ ਮੈਡੀਕਲ ਸਟਾਫ ਨੂੰ 10 ਹਜ਼ਾਰ ਜੋੜੀ ਜੁੱਤੀਆਂ ਦੀ ਮਦਦ ਦੇਵੇਗੀ। ਇਸ ਗੱਲ ਦਾ ਐਲਾਨ ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਦੇ ਜਰੀਏ ਕੀਤਾ ਹੈ।
ਪ੍ਰਿਯੰਕਾ ਚੋਪੜਾ ਨੇ ਲਿਖਿਆ, ''ਦੇਸ਼ਭਰ ਵਿਚ ਹੈਲਥ ਕੇਅਰ ਪੇਸ਼ੇਵਰ ਸਾਡੇ ਸੱਚੇ ਸੁਪਰਹੀਰੋ ਹਨ, ਜਿਹੜੇ ਸਾਡੀ ਸੁਰੱਖਿਆ ਯਕੀਨੀ ਕਰਨ ਲਈ ਰੋਜ਼ਾਨਾ ਕੰਮ ਕਰ ਰਹੇ ਹਨ ਅਤੇ ਮੋਰਚੇ 'ਤੇ ਲੜ ਰਹੇ ਹਨ। ਉਨ੍ਹਾਂ ਦਾ ਹੋਂਸਲਾ,  ਵਚਨਬੱਧਤਾ ਅਤੇ ਬਲੀਦਾਨ ਇਸ ਗਲੋਬਲ ਮਹਾਮਾਰੀ ਵਿਚ ਅਣਗਿਣਤ ਜੀਵਨ ਬਚਾ ਰਹੇ ਹਨ। ਅਸੀਂ ਕਲਪਨਾ ਨਹੀਂ ਕਰ ਸਕਦੇ ਕਿ ਪਿਛਲੇ ਕਈ ਹਫਤਿਆਂ ਵਿਚ ਉਨ੍ਹਾਂ ਦੀਆਂ ਜੁੱਤੀਆਂ ਦਾ ਕਿ ਹਾਲ ਹੋਵੇਗਾ। ਅਸੀਂ ਘਟੋਂ-ਘੱਟ ਉਨ੍ਹਾਂ ਨੂੰ ਇਸ ਵਿਚ ਸਹਿਜ ਹੋਣ ਵਿਚ ਮਦਦ ਕਰ ਸਕਦੇ ਹਾਂ।''
ਉਸਨੇ ਅੱਗੇ ਲਿਖਿਆ, ''ਉਨ੍ਹਾਂ ਦੇ ਕੰਮ ਦੀ ਪ੍ਰਕਿਰਤੀ ਦੇ ਕਾਰਨ ਉਨ੍ਹਾਂ ਲਈ ਆਪਣੇ ਲਈ ਜੁੱਤੇ ਅਤੇ ਕੱਪੜੇ ਸਾਫ ਕਰਨਾ ਬਹੁਤ ਮੁਸ਼ਕਿਲ ਹੈ।  ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਸ ਪੇਸ਼ਕਸ਼ ਕਰਨ ਵਿਚ ਅਸੀਂ ਸਮਰੱਥ ਹਾਂ। ਉਮੀਦ ਕਰਦੇ ਹਾਂ ਕਿ ਇਸ ਵਾਇਰਸ ਖਿਲਾਫ ਲੜਾਈ ਵਿਚ ਇਸ ਦੇਖਭਾਲ ਕਰਨ ਵਾਲਿਆਂ ਦੀ ਮਦਦ ਕਰਾਂਗੇ। ਲਾਂਸ ਏਂਜਲਾਂਸ ਵਿਚ ਹੈਲਥ ਕੇਅਰ ਵਰਕਰਜ਼ ਨੂੰ 10,000 ਜੋੜੀ ਜੁੱਤੇ ਅਤੇ ਪੂਰੇ ਭਾਰਤ ਵਿਚ ਸਾਰਵਜਨਿਕ/ਸਰਕਾਰੀ ਹਸਪਤਾਲਾਂ ਵਿਚ ਹੈਲਥਕੇਅਰ ਪੇਸ਼ੇਵਰਾਂ ਨੂੰ 10,000 ਤੋਂ ਜ਼ਿਆਦਾ ਜੁੱਤੇ ਦਿੱਤੇ ਜਾ ਰਹੇ ਹਨ।''      

sant sagar