ਅਕਾਲੀ ਦਲ ਦੇ ਫਾਇਰ ਬ੍ਰਾਂਡ ਆਗੂ ਤੇ ਜਲੰਧਰ ਦੇ ਸਾਬਕਾ ਡਿਪਟੀ ਮੇਅਰ ਅੱਜ ਹੋਣਗੇ 'ਆਪ' 'ਚ ਸ਼ਾਮਲ, ਚੰਡੀਗੜ੍ਹ 'ਚ ਮੀਟਿੰਗ ਜਾਰੀ

ਅਕਾਲੀ ਦਲ ਦੇ ਫਾਇਰ ਬ੍ਰਾਂਡ ਆਗੂ ਤੇ ਜਲੰਧਰ ਦੇ ਸਾਬਕਾ ਡਿਪਟੀ ਮੇਅਰ ਅੱਜ ਹੋਣਗੇ 'ਆਪ' 'ਚ ਸ਼ਾਮਲ, ਚੰਡੀਗੜ੍ਹ 'ਚ ਮੀਟਿੰਗ ਜਾਰੀ

ਜਲੰਧਰ : ਲਗਾਤਾਰ 10 ਸਾਲ ਜਲੰਧਰ ਦੇ ਸੀਨੀਅਰ ਡਿਪਟੀ ਮੇਅਰ ਰਹੇ ਕਮਲਜੀਤ ਸਿੰਘ ਭਾਟੀਆ ਬੁੱਧਵਾਰ ਦੁਪਹਿਰ ਬਾਅਦ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ। ਉਹ ਇਸ ਸਮੇਂ ਚੰਡੀਗੜ੍ਹ ਵਿੱਚ ਹਨ ਅਤੇ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਤੋਂ ਕਰੀਬ 2 ਹਫ਼ਤੇ ਪਹਿਲਾਂ ਕਮਲਜੀਤ ਸਿੰਘ ਭਾਟੀਆ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਉਨ੍ਹਾਂ ਨਾਲ 50 ਤੋਂ ਵੱਧ ਸੂਬਾ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਅਹੁਦੇਦਾਰਾਂ ਨੇ ਵੀ ਪਾਰਟੀ ਛੱਡ ਦਿੱਤੀ ਸੀ। ਹਾਲਾਂਕਿ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਨਾਲ ਵੀ ਗੱਲਬਾਤ ਚੱਲ ਰਹੀ ਸੀ ਪਰ ਹੁਣ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਆਮ ਆਦਮੀ ਪਾਰਟੀ ਨਾਲ ਗੱਲਬਾਤ ਹੋ ਗਈ ਹੈ ਤੇ ਉਹ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਮੌਜੂਦਗੀ 'ਚ ਸ਼ਾਮਲ ਹੋਣਗੇ। ਭਾਟੀਆ ਜਲੰਧਰ 'ਚ ਅਕਾਲੀ ਦਲ ਦਾ ਵੱਡਾ ਚਿਹਰਾ ਰਹੇ ਹਨ ਤੇ ਇਕ ਫਾਇਰ ਬਰਾਂਡ ਨੇਤਾ ਹਨ।

ad