ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਵੱਲੋਂ ਸਰਹੱਦੀ ਇਲਾਕੇ ਦਾ ਦੌਰਾ

ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਵੱਲੋਂ ਸਰਹੱਦੀ ਇਲਾਕੇ ਦਾ ਦੌਰਾ

ਕੀਵ:(ਇੰਡੋ ਕਨੇਡੀਅਨ ਟਾਇਮਜ਼)- ਰੂਸੀ ਖ਼ਿੱਤੇ ਕੁਰਸਕ ’ਚ ਯੂਕਰੇਨੀ ਫੌਜ ਦੇ ਦਾਖ਼ਲੇ ਮਗਰੋਂ ਅੱਜ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਸਰਹੱਦੀ ਇਲਾਕੇ ਸੂਮੀ ਦਾ ਦੌਰਾ ਕੀਤਾ। ਯੂਕਰੇਨ ਦੇ ਫੌਜੀ ਕਮਾਂਡਰ ਕਰਨਲ ਜਨਰਲ ਓਲੈਕਸੈਂਡਰ ਸਿਰਸਕੀ ਨਾਲ ਮੁਲਾਕਾਤ ਮਗਰੋਂ ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਦੀ ਫੌਜ ਨੇ ਕੁਰਸਕ ’ਚ ਇਕ ਹੋਰ ਟਿਕਾਣੇ ’ਤੇ ਕਬਜ਼ਾ ਕਰ ਲਿਆ ਹੈ ਅਤੇ ਕਈ ਹੋਰ ਰੂਸੀਆਂ ਨੂੰ ਜੰਗੀ ਕੈਦੀ ਬਣਾ ਲਿਆ ਹੈ। ਜ਼ੇਲੈਂਸਕੀ ਨੇ ‘ਐਕਸ’ ’ਤੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਜੰਗੀ ਕੈਦੀ ਬਣਾਏ ਗਏ ਰੂਸੀ ਫੌਜੀਆਂ ਦੇ ਬਦਲੇ ’ਚ ਆਪਣੇ ਨਾਗਰਿਕਾਂ ਦੀ ਰਿਹਾਈ ਯਕੀਨੀ ਬਣਾਉਣਗੇ। ਉਨ੍ਹਾਂ ਇਸ ਨੂੰ ‘ਐਕਸਚੇਂਜ ਫੰਡ’ ਦਾ ਨਾਮ ਦਿੱਤਾ ਹੈ। ਰੂਸੀ ਸਰਜ਼ਮੀਨ ’ਤੇ ਦੂਜੀ ਵਿਸ਼ਵ ਜੰਗ ਮਗਰੋਂ ਪਹਿਲੀ ਵਾਰ ਕਿਸੇ ਹੋਰ ਮੁਲਕ ਦਾ ਕਬਜ਼ਾ ਹੋਇਆ ਹੈ। 

sant sagar