ਕੈਨੇਡਾ: ਭਾਰਤੀ ਵਿਦਿਆਰਥਣ ਦੀ ਗੋਲੀ ਲੱਗਣ ਕਾਰਨ ਮੌਤ

ਕੈਨੇਡਾ: ਭਾਰਤੀ ਵਿਦਿਆਰਥਣ ਦੀ ਗੋਲੀ ਲੱਗਣ ਕਾਰਨ ਮੌਤ

ਵਿਨੀਪੈੱਗ,(ਇੰਡੋ ਕਨੇਡੀਅਨ ਟਾਇਮਜ਼)- ਕੈਨੇਡਾ ਵਿਚ ਇਕ 21 ਸਾਲਾ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ, ਜਦੋਂ ਉਹ ਕੰਮ ‘ਤੇ ਜਾਣ ਵੇਲੇ ਬੱਸ ਸਟੈਂਡ ’ਤੇ ਉਡੀਕ ਕਰ ਰਹੀ ਸੀ। ਜਾਣਕਾਰੀ ਅਨੁਸਾਰ ਇਕ ਕਾਰ ਸਵਾਰ ਵੱਲੋਂ ਗੋਲੀਆਂ ਚਲਾਈਆਂ ਗਈਆਂ ਜੋ ਕਿ ਹਰਸਿਮਰਤ ਨੂੰ ਲੱਗੀ। ਹਰਸਿਮਰਤ ਰੰਧਾਵਾ ਹੈਮਿਲਟਨ ਓਨਟਾਰੀਓ ਦੇ ਮੋਹੌਕ ਕਾਲਜ ਦੀ ਵਿਦਿਆਰਥਣ ਸੀ। ਭਾਰਤੀ ਵਿਦਿਆਰਣ ਦੀ ਛਾਤੀ ’ਤੇ ਗੋਲੀ ਲੱਗੀ ਸੀ, ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।
ਵੀਡੀਓ ਦੇ ਜ਼ਰੀਏ ਜਾਂਚਕਰਤਾਵਾਂ ਨੇ ਪਤਾ ਲਗਾਇਆ ਹੈ ਕਿ ਕਾਲੇ ਰੰਗ ਦੀ ਮਰਸੀਡੀਜ਼ ਐਸਯੂਵੀ ਦੇ ਯਾਤਰੀ ਨੇ ਇਕ ਚਿੱਟੀ ਕਾਰ ਵਿਚ ਸਵਾਰ ਲੋਕਾਂ ’ਤੇ ਗੋਲੀ ਚਲਾਈ ਸੀ। ਗੋਲ਼ੀਬਾਰੀ ਤੋਂ ਥੋੜ੍ਹੀ ਦੇਰ ਬਾਅਦ ਦੋਹੇਂ ਚਾਲਕ ਗੱਡੀਆਂ ਸਮੇਤ ਉੱਥੋਂ ਫਰਾਰ ਹੋ ਗਏ। ਗੋਲੀਆਂ ਐੱਲਨਬੀ ਐਵਿਨਿਊ ਦੀ ਇਕ ਰਿਹਾਇਸ਼ ਦੀ ਪਿਛਲੀ ਖਿੜਕੀ ਵਿਚ ਵੀ ਦਾਖਲ ਹੋਈਆਂ ਜਿੱਥੇ ਰਹਿਣ ਵਾਲੇ ਕੁਝ ਫੁੱਟ ਦੀ ਦੂਰੀ ‘ਤੇ ਟੈਲੀਵਿਜ਼ਨ ਦੇਖ ਰਹੇ ਸਨ। ਹਲਾਾਂਕਿ ਘਰ ’ਚ ਕੋਈ ਜ਼ਖ਼ਮੀ ਨਹੀਂ ਹੋਇਆ।

ਜਾਂਚ ਕਰਤਾਵਾਂ ਨੇ ਅਪਰ ਜੇਮਜ਼ ਅਤੇ ਸਾਊਥ ਬੈਂਡ ਨੇੜੇ ਸ਼ਾਮ 7:15 ਵਜੇ ਤੋਂ 7:45 ਵਜੇ ਦੇ ਵਿਚਕਾਰ ਡੈਸ਼ਕੈਮ ਜਾਂ ਸੁਰੱਖਿਆ ਕੈਮਰੇ ਦੀ ਫੁਟੇਜ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਾਰਜੰਟ ਐਲੇਕਸ ਬਕ ਨਾਲ 905-546-4123 ’ਤੇ ਸੰਪਰਕ ਕਰਨ ਲਈ ਅਪੀਲ ਕੀਤੀ ਹੈ।
 

sant sagar