ਟਰੰਪ ਨੇ ਟਿਕ ਟੌਕ ਦੇ ਸੰਚਾਲਨ ਨੂੰ 75 ਦਿਨਾਂ ਤੱਕ ਵਧਾਉਣ ਦੇ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕੀਤੇ

ਟਰੰਪ ਨੇ ਟਿਕ ਟੌਕ ਦੇ ਸੰਚਾਲਨ ਨੂੰ 75 ਦਿਨਾਂ ਤੱਕ ਵਧਾਉਣ ਦੇ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕੀਤੇ

ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਡੀਓ ਸਾਂਝਾ ਕਰਨ ਵਾਲੀ ਸੋਸ਼ਲ ਮੀਡੀਆ ਐਪ ‘ਟਿਕਟੌਕ’ ਦੇ ਚਲਾਉਣ ਨੂੰ 75 ਦਿਨ ਤੱਕ ਵਧਾਉਣ ਸਬੰਧੀ ਇੱਕ ਸ਼ਾਸਕੀ ਹੁਕਮ ’ਤੇ ਸੋਮਵਾਰ ਨੂੰ ਦਸਤਖਤ ਕੀਤੇ। ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ‘ਟਿਕਟੌਕ’ ਦੇ 17 ਕਰੋੜ ਉਪਭੋਗੀ ਹਨ। ਟ੍ਰੰਪ ਵੱਲੋਂ ਦਸਤਖਤ ਕੀਤੇ ਸ਼ਾਸਕੀ ਹੁਕਮ ਵਿੱਚ ਕਿਹਾ ਗਿਆ, “ਮੈਂ ਅਟਾਰਨੀ ਜਨਰਲ ਨੂੰ ਹੁਕਮ ਦੇ ਰਿਹਾ ਹਾਂ ਕਿ ਅੱਜ ਤੋਂ 75 ਦਿਨ ਲਈ ਟਿਕਟੌਕ ’ਤੇ ਪਾਬੰਦੀ ਲਗਾਉਣ ਲਈ ਕੋਈ ਕਦਮ ਨਾ ਚੁੱਕੇ ਜਾਣ ਤਾਂ ਜੋ ਮੇਰੀ ਸਰਕਾਰ ਨੂੰ ਸਮਰਥ ਪ੍ਰਸਤਾਵ ਤਿਆਰ ਕਰਨ ਦਾ ਮੌਕਾ ਮਿਲ ਸਕੇ ਅਤੇ ਉਨ੍ਹਾਂ ਪਲੇਟਫਾਰਮਾਂ ਦਾ ਚਲਾਉਣਾ ਅਚਾਨਕ ਬੰਦ ਹੋਣ ਤੋਂ ਰੋਕਿਆ ਜਾ ਸਕੇ ਜਿਨ੍ਹਾਂ ਦੀ ਵਰਤੋ ਲੱਖਾਂ ਅਮਰੀਕੀ ਕਰਦੇ ਹਨ।” ਅਮਰੀਕਾ ਵਿੱਚ ‘ਟਿਕਟੌਕ’ ‘ਤੇ ਪਾਬੰਦੀ ਲਗਾਉਣ ਵਾਲਾ ਸੰਘੀ ਕਾਨੂੰਨ ਪ੍ਰਭਾਵੀ ਹੋਣ ਤੋਂ ਕੁਝ ਘੰਟੇ ਪਹਿਲਾਂ ਐਪ ਨੂੰ ਸ਼ਨਿੱਚਰਵਾਰ ਨੂੰ ਬੰਦ ਕੀਤਾ ਗਿਆ ਸੀ।

ad