ਟਰੰਪ ਤੇ ਬਾਇਡਨ ਦੀ ਵ੍ਹਾਈਟ ਹਾਊੁਸ ’ਚ ਮੁਲਾਕਾਤ

ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਇੱਥੇ ਵ੍ਹਾਈਟ ਹਾਊਸ ’ਚ ਰਾਸ਼ਟਰਪਤੀ ਜੋਅ ਬਾਇਡਨ ਨਾਲ ਉਨ੍ਹਾਂ ਦੇ ਦਫ਼ਤਰ ’ਚ ਮੁਲਾਕਾਤ ਕੀਤੀ, ਤਾਂ ਕਿ ਸੱਤਾ ਦਾ ਸ਼ਾਂਤੀਪੂਰਨ ਪਰਿਵਰਤਨ ਯਕੀਨੀ ਬਣਾਇਆ ਜਾ ਸਕੇ। ਸ਼ਾਂਤੀਪੂਰਨ ਸੱਤਾ ਪਰਿਵਰਤਨ ਅਮਰੀਕੀ ਜਮਹੂਰੀਅਤ ਦੀ ਪਛਾਣ ਹੈ ਪਰ ਚਾਰ ਸਾਲ ਪਹਿਲਾਂ ਇਹ ਰਵਾਇਤ ਟੁੱਟ ਗਈ ਸੀ। ਮੁਲਾਕਾਤ ਦੌਰਾਨ ਦੋਵਾਂ ਆਗੂਆਂ ਨੇ ਦੇਸ਼ ਨੂੰ ਅਗਲੇ ਸਾਲ 20 ਜਨਵਰੀ ਨੂੰ ਸ਼ਾਂਤੀਪੂਰਨ ਸੱਤਾ ਪਰਿਵਰਤਨ ਦਾ ਭਰੋਸਾ ਦਿੱਤਾ। ਬਾਇਡਨ ਨੇ ਕਿਹਾ, ‘‘ਟਰੰਪ ਦਾ ਮੁੜ ਸਵਾਗਤ ਹੈ।’’ ਉਨ੍ਹਾਂ ਨੇ ਟਰੰਪ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਦੋਵਾਂ ਨੇਤਾਵਾਂ ਨੇ ਹੱਥ ਵੀ ਮਿਲਾਇਆ।