ਕੈਨੇਡਾ: ਸਾਬਕਾ ਪ੍ਰਧਾਨ ਮੰਤਰੀ ਵੱਲੋਂ ਟਰੰਪ ਨੂੰ ਸੋਚ-ਸਮਝ ਕੇ ਬੋਲਣ ਦੀ ਸਲਾਹ

ਕੈਨੇਡਾ: ਸਾਬਕਾ ਪ੍ਰਧਾਨ ਮੰਤਰੀ ਵੱਲੋਂ ਟਰੰਪ ਨੂੰ ਸੋਚ-ਸਮਝ ਕੇ ਬੋਲਣ ਦੀ ਸਲਾਹ

ਵੈਨਕੂਵਰ,(ਇੰਡੋ ਕਨੇਡੀਅਨ ਟਾਇਮਜ਼)- ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਯਾਂ ਕ੍ਰੇਸ਼ੀਅਨ ਨੇ ਅਮਰੀਕਾ ਦੇ ਮਨੋਨੀਤ ਰਾਸ਼ਟਰਤੀ ਡੋਨਲਡ ਟਰੰਪ ਨੂੰ ਕਿਹਾ ਹੈ ਕਿ ਉਹ ਕੈਨੇਡਾ ਬਾਰੇ ਸੋਚ-ਸਮਝ ਕੇ ਬਿਆਨ ਦੇਣ। ਸਾਲ 1993 ਤੋਂ 2003 ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ ਕ੍ਰੇਸ਼ੀਅਨ ਨੇ ਆਪਣੇ 91ਵੇਂ ਜਨਮਦਿਨ ਮੌਕੇ ‘ਦਿ ਗਲੋਬ ਐਂਡ ਮੇਲ’ ਅਖ਼ਬਾਰ ’ਚ ਪ੍ਰਕਾਸ਼ਿਤ ਲੇਖ ਵਿਚ ਕਿਹਾ ਕਿ ਕੈਨੇਡਾ ਕਦੇ ਵੀ ਅਮਰੀਕਾ ਦਾ ਹਿੱਸਾ ਬਣਨ ਲਈ ਸਹਿਮਤ ਨਹੀਂ ਹੋਵੇਗਾ। ਉਨ੍ਹਾਂ ਟਰੰਪ ਦੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੇ ਬਿਆਨ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਕੈਨੇਡਾ ਦੀ ਖੁਦਮੁਖਤਿਆਰੀ ਨੂੰ ਧਮਕੀ ਹੈ। ਲੇਖ ’ਚ ਉਨ੍ਹਾਂ ਕਿਹਾ, ‘‘ਜੇ ਤੁਹਾਨੂੰ ਜਾਪਦਾ ਹੈ ਕਿ ਧਮਕੀਆਂ ਅਤੇ ਅਪਮਾਨ ਕਰਨ ਨਾਲ ਤੁਸੀਂ ਸਾਡੇ ’ਤੇ ਜਿੱਤ ਹਾਸਲ ਕਰ ਲਵੋਗੇ ਤਾਂ ਫਿਰ ਤੁਸੀਂ ਗਲਤਫਹਿਮੀ ’ਚ ਹੋ। ਅਸੀਂ ਸਹਿਜ ਅਤੇ ਸ਼ਾਂਤ ਸੁਭਾਅ ਦੇ ਦਿਖਾਈ ਦੇ ਸਕਦੇ ਹਾਂ ਪਰ ਤੁਸੀਂ ਕੋਈ ਗਲਤੀ ਨਾ ਕਰਨਾ ਕਿਉਂਕਿ ਸਾਡੇ ਕੋਲ ਅੜਨ ਅਤੇ ਖੜ੍ਹਨ ਦੀ ਤਾਕਤ ਹੈ।’’ ਟਰੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਧਮਕੀ ਦਿੱਤੀ ਹੈ ਕਿ ਜੇ ਉਨ੍ਹਾਂ ਸਰਹੱਦ ਪਾਰ ਤੋਂ ਨਸ਼ਿਆਂ ਅਤੇ ਪਰਵਾਸੀਆਂ ਦੀ ਆਮਦ ’ਤੇ ਰੋਕ ਨਾ ਲਾਈ ਤਾਂ ਉਹ ਮੁਲਕ ’ਤੇ 25 ਫ਼ੀਸਦੀ ਵਾਧੂ ਟੈਕਸ ਲਗਾਉਣਗੇ। 

sant sagar