ਕੈਨੇਡਾ ਸੜਕ ਹਾਦਸੇ: ਚਾਰ ਦਿਨਾਂ ’ਚ 6 ਪੰਜਾਬੀਆਂ ਸਣੇ 16 ਹਲਾਕ

ਕੈਨੇਡਾ ਸੜਕ ਹਾਦਸੇ: ਚਾਰ ਦਿਨਾਂ ’ਚ 6 ਪੰਜਾਬੀਆਂ ਸਣੇ 16 ਹਲਾਕ

ਵੈਨਕੂਵਰ,(ਇੰਡੋਂ ਕਨੇਡੀਅਨ ਟਾਇਮਜ਼)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਲੰਘੇ ਚਾਰ ਦਿਨਾਂ ’ਚ ਵੱਖ ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿਚ 6 ਪੰਜਾਬੀਆਂ ਸਣੇ 16 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਪੰਜਾਬੀਆਂ ਵਿਚੋਂ ਇੱਕੋ ਪਰਿਵਾਰ ਦੇ ਚਾਰ ਜਣੇ ਸ਼ਾਮਲ ਹਨ ਜੋ ਘਟਨਾ ਵੇਲੇ ਕਾਰ ’ਚ ਸਵਾਰ ਸਨ। ਇਹ ਹਾਦਸਾ ਬੁੱਧਵਾਰ ਸ਼ਾਮ ਓਕਨਾਗਨ ਖੇਤਰ ਦੇ ਸ਼ਹਿਰ ਕੈਰੇਮੌਸ ਨੇੜੇ ਹਾਈਵੇਅ ਨੰਬਰ ਤਿੰਨ ’ਤੇ ਹੋਇਆ। ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਪਛਾਣ ਸੁਖਵੰਤ ਸਿੰਘ ਬਰਾੜ, ਉਸ ਦੀ ਪਤਨੀ ਰਾਜਿੰਦਰ ਕੌਰ, ਉਸ ਦੀ ਬੇਟੀ ਕਮਲ ਕੌਰ ਤੇ ਥੋੜ੍ਹੇ ਦਿਨ ਪਹਿਲਾਂ ਪੰਜਾਬ ਤੋਂ ਆਈ ਉਸ ਦੀ ਸਾਲੀ ਸ਼ਿੰਦਰ ਕੌਰ ਵਜੋਂ ਕੀਤੀ ਗਈ ਹੈ। ਪਰਿਵਾਰ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਰੋੜੀ ਕਪੂਰਾ ਨਾਲ ਸਬੰਧਤ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਲੌਹੀਡ ਹਾਈਵੇਅ ’ਤੇ ਅਗਾਸਿਸ ਕਸਬੇ ਕੋਲ ਟਰਾਲੇ ਨਾਲ ਕਾਰ ਦੀ ਟੱਕਰ ਵਿਚ ਤਿੰਨ ਜਣੇ ਹਲਾਕ ਹੋ ਗਏ ਜਿਨ੍ਹਾਂ ਵਿਚੋਂ ਦੋ ਪੰਜਾਬੀ ਦੱਸੇ ਗਏ ਹਨ।

sant sagar