ਅਫ਼ਗ਼ਾਨਿਸਤਾਨ ਦੀ ਸਥਿਤੀ ’ਤੇ ਰੱਖ ਰਹੇ ਹਾਂ ਨਜ਼ਰ: ਭਾਰਤ
ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੂੰ ਤਾਲਿਬਾਨ ਸਰਕਾਰ ਨਾਲ ਦੁਵੱਲੀ ਗੱਲਬਾਤ ਬਾਰੇ ਦਿੱਤੀ ਜਾਣਕਾਰੀ
ਸੰਯੁਕਤ ਰਾਸ਼ਟਰ,(ਇੰਡੋ ਕਨੇਡੀਅਨ ਟਾਇਮਜ਼)- ਭਾਰਤ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੂੰ ਦੱਸਿਆ ਕਿ ਉਸ ਨੇ ਤਾਲਿਬਾਨ ਸਰਕਾਰ ਨਾਲ ਦੁਵੱਲੇ ਸਬੰਧਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ ਹੈ ਅਤੇ ਲੋਕਾਂ ਦਾ ਲੋਕਾਂ ਨਾਲ ਵਿਸ਼ੇਸ਼ ਰਾਬਤਾ ਦੇਸ਼ ਦੇ ਭਾਰਤ ਨਾਲ ਮੌਜੂਦਾ ਸਬੰਧਾਂ ਦਾ ‘ਆਧਾਰ’ ਰਿਹਾ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਪੀ. ਹਰੀਸ਼ ਨੇ ਸੋਮਵਾਰ ਨੂੰ ਅਫ਼ਗ਼ਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ (ਯੂਐੱਨਏਐੱਮਏ) ’ਤੇ ਸੰਯੁਕਤ ਰਾਸ਼ਟਰ ਸਲਾਮਤੀ ਮੀਟਿੰਗ ਵਿੱਚ ਕਿਹਾ ਕਿ ਇਸ ਸਾਲ ਦੇ ਸ਼ੁਰੂ ਵਿੱਚ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਦੁਬਈ ਵਿੱਚ ਅਫ਼ਗ਼ਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਮੌਲਵੀ ਅਮੀਰ ਖ਼ਾਨ ਮੁਤਾਕੀ ਨਾਲ ਮੁਲਾਕਾਤ ਕੀਤੀ ਸੀ। ਹਰੀਸ਼ ਨੇ ਕੌਂਸਲ ਵਿੱਚ ਕਿਹਾ, ‘‘ਦੋਵਾਂ ਧਿਰਾਂ ਨੇ ਦੁਵੱਲੇ ਸਬੰਧਾਂ ਦੇ ਨਾਲ-ਨਾਲ ਖੇਤਰੀ ਵਿਕਾਸ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਵੀ ਚਰਚਾ ਕੀਤੀ।’’
ਮਿਸਰੀ ਤੇ ਮੁਤਾਕੀ ਦਰਮਿਆਨ ਜਨਵਰੀ ਵਿੱਚ ਹੋਈ ਮੁਲਾਕਾਤ 2021 ਵਿੱਚ ਤਾਲਿਬਾਨ ਦੇ ਅਫ਼ਗ਼ਾਨਿਸਤਾਨ ’ਤੇ ਕਬਜ਼ੇ ਮਗਰੋਂ ਭਾਰਤ ਅਤੇ ਤਾਲਿਬਾਨ ਵਿਚਕਾਰ ਸਭ ਤੋਂ ਉੱਚ ਪੱਧਰੀ ਰਾਬਤਾ ਸੀ। ਹਰੀਸ਼ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ ਅਫ਼ਗ਼ਾਨਿਸਤਾਨ ਦਰਮਿਆਨ ਰਿਸ਼ਤਾ ਸਦੀਆਂ ਪੁਰਾਣਾ ਹੈ ਅਤੇ ਗੁਆਂਢੀ ਮੁਲਕ ਹੋਣ ਦੇ ਨਾਤੇ ਭਾਰਤ ਅਤੇ ਅਫ਼ਗ਼ਾਨਿਸਤਾਨ ਦੇ ਲੋਕਾਂ ਵਿੱਚ ਵਿਸ਼ੇਸ਼ ਰਿਸ਼ਤਾ ਹੈ ਜੋ ਦੇਸ਼ ਨਾਲ ਸਾਡੇ ਮੌਜੂਦਾ ਸਬੰਧਾਂ ਦਾ ਅਧਾਰ ਰਿਹਾ ਹੈ। ਹਰੀਸ਼ ਨੇ ਕਿਹਾ ਕਿ ਭਾਰਤ ਵੱਲੋਂ ਅਫ਼ਗ਼ਾਨਿਸਤਾਨ ਦੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਸਾਡੀ ਵਿਕਾਸ ਸਬੰਧੀ ਭਾਈਵਾਲੀ ਵਿੱਚ ਅਫ਼ਗ਼ਾਨਿਸਤਾਨ ਦੇ ਸਾਰੇ ਸੂਬਿਆਂ ਵਿੱਚ ਫੈਲੇ 500 ਤੋਂ ਵੱਧ ਪ੍ਰਾਜੈਕਟ ਸ਼ਾਮਲ ਹਨ।’’ ਅਗਸਤ 2021 ਤੋਂ ਹੁਣ ਤੱਕ ਭਾਰਤ ਨੇ ਦੇਸ਼ ਨੂੰ 27 ਟਨ ਰਾਹਤ ਸਮੱਗਰੀ, 50 ਹਜ਼ਾਰ ਟਨ ਕਣਕ, 40 ਹਜ਼ਾਰ ਲਿਟਰ ਕੀਟਨਾਸ਼ਕ ਅਤੇ 300 ਟਨ ਤੋਂ ਵੱਧ ਦਵਾਈਆਂ ਅਤੇ ਮੈਡੀਕਲ ਉਪਕਰਨ ਮੁਹੱਈਆ ਕਰਵਾਏ ਹਨ।

.jpg)
.jpg)


.jpg)
.jpg)
.jpg)
.jpg)


.jpg)

.jpg)



.jpg)