ਹਮਲੇ ਦੀ ਜਾਂਚ ਤਹਿਤ ਟਰੰਪ ਤੋਂ ਪੁੱਛਗਿੱਛ ਕਰੇਗੀ ਐੱਫਬੀਆਈ

ਹਮਲੇ ਦੀ ਜਾਂਚ ਤਹਿਤ ਟਰੰਪ ਤੋਂ ਪੁੱਛਗਿੱਛ ਕਰੇਗੀ ਐੱਫਬੀਆਈ

ਵਾਸ਼ਿੰਗਟਨ, (ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਇਸ ਮਹੀਨੇ ਦੇ ਸ਼ੁਰੂ ਵਿੱਚ ਪੈਨਸਿਲਵੇਨੀਆ ਵਿੱਚ ਆਪਣੇ ’ਤੇ ਹੋਏ ਜਾਨਲੇਵਾ ਹਮਲੇ ਦੀ ਜਾਂਚ ਤਹਿਤ ਐਫਬੀਆਈ ਵੱਲੋਂ ਉਨ੍ਹਾਂ ਤੋਂ ਪੁੱਛਗਿੱਛ ਲਈ ਸਹਿਮਤੀ ਹੋ ਗਏ ਹਨ। ਇੱਕ ਵਿਸ਼ੇਸ਼ ਏਜੰਟ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ਤੋਂ ਪੁੱਛਗਿੱਛ ਐਫਬੀਆਈ ਦੇ ਅਪਰਾਧਕ ਜਾਂਚ ਦੌਰਾਨ ਪੀੜਤਾਂ ਨਾਲ ਗੱਲ ਕਰਨ ਦੇ ਮਾਪਦੰਡਾਂ ਦਾ ਹਿੱਸਾ ਹੈ।

ਐੱਫਬੀਆਈ ਨੇ ਸ਼ੁੱਕਰਵਾਰ ਨੂੰ ਕਿਹਾ  ਕਿ 13 ਜੁਲਾਈ ਨੂੰ ਪੈਨਸਿਲਵੇਨੀਆ ਦੇ ਬਟਲਰ ਵਿੱਚ ਇੱਕ ਚੋਣ ਰੈਲੀ ਦੌਰਾਨ ਟਰੰਪ ਨੂੰ ਗੋਲੀ ਜਾਂ ਉਸ ਦਾ ਕੋਈ ਹਿੱਸਾ ਲੱਗਿਆ ਸੀ।

sant sagar